ਆਕਲੈਂਡ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਅਧੂਰੇ ਅਪਾਰਟਮੈਂਟ ਬਲਾਕ ਦੇ ਢਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਨੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੂੰ ਦੁਪਹਿਰ 2 ਵਜੇ ਤੋਂ ਬਾਅਦ ਐਪਸੌਮ ਦੇ ਮੈਨੁਕਾਊ ਰੋਡ ‘ਤੇ ਘਟਨਾ ਸਬੰਧੀ ਬੁਲਾਇਆ ਗਿਆ ਸੀ। ਘਟਨਾ ਕਾਰਨ, ਗ੍ਰੀਨਲੇਨ ਵੈਸਟ ਅਤੇ ਪਾਹ ਰੋਡ ਵਿਚਕਾਰ ਮਾਨੁਕਾਊ ਰੋਡ ਬੰਦ ਕੀਤਾ ਗਿਆ ਸੀ।