ਦੱਖਣ-ਪੂਰਬੀ ਆਕਲੈਂਡ ਵਿੱਚ ਸੋਮਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ ਹਨ। ਦੋ ਵਾਹਨਾਂ ਵਿਚਕਾਰ ਵਾਪਰੀ ਇਹ ਘਟਨਾ ਸਵੇਰੇ 6.20 ਵਜੇ ਪੂਰਬੀ ਤਮਾਕੀ ਦੇ ਏਲ ਕੋਬਾਰ ਡਰਾਈਵ ਦੇ ਨੇੜੇ ਹਾਈਬਰੂਕ ਡਰਾਈਵ ‘ਤੇ ਵਾਪਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਵਾਹਨ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਵਿੱਚ ਸਵਾਰ ਇੱਕ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਈਬਰੂਕ ਡਰਾਈਵ ਦਾ ਕੁੱਝ ਹਿੱਸਾ ਜਾਂਚ ਦੇ ਕਾਰਨ ਬੰਦ ਕੀਤਾ ਗਿਆ ਹੈ।