[gtranslate]

ਭਾਰਤ ‘ਤੇ ਰਾਜ ਕਰਨ ਵਾਲਿਆਂ ਦੇ ਦੇਸ਼ ‘ਚ ਆਹ ਪੰਜਾਬੀ ਬਣ ਸਕਦਾ ਹੈ ਅਗਲਾ ਪ੍ਰਧਾਨ ਮੰਤਰੀ ! ਪੜ੍ਹੋ ਪੂਰੀ ਖਬਰ

rishi sunak british indian pm race

ਰਿਸ਼ੀ ਸੁਨਕ ਦੇ ਭਾਰਤੀ ਮੂਲ ਦੇ ਮਾਤਾ-ਪਿਤਾ 1960 ਵਿੱਚ ਪੂਰਬੀ ਅਫ਼ਰੀਕਾ ਤੋਂ ਯੂ ਕੇ ਆ ਕੇ ਵਸੇ ਸਨ। ਉਹਨਾਂ ਦੇ ਦਾਦਾ-ਦਾਦੀ ਭਾਰਤੀ ਪੰਜਾਬ ਦੇ ਜੰਮਪਲ ਸਨ। ਤਿੰਨ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੇ ਰਿਸ਼ੀ ਦਾ ਜਨਮ 1980 ਦੌਰਾਨ ਇੰਗਲੈਡ ਦੇ ਸਾਊਥਹੈਂਪਟਨ ਵਿੱਚ ਹੋਇਆ, ਜਿੱਥੇ ਉਹਨਾਂ ਦੇ ਪਿਤਾ ਡਾਕਟਰ ਸਨ ਅਤੇ ਮਾਤਾ ਆਪਣੀ ਫਾਰਮੇਸੀ ਦੀ ਦੁਕਾਨ ਚਲਾਉਂਦੀ ਸੀ। ਸਾਲ 2015 ਯੂਕੇ ਦੀਆਂ ਆਮ ਚੋਣਾਂ ਵਿੱਚ ਰਿਸ਼ੀ ਸੁਨਕ ਯੌਰਕਸ਼ਾਇਰ ਵਿੱਚ ਰਿਚਮੰਡ ਤੋਂ ਐਮਪੀ ਵਜੋਂ ਚੁਣੇ ਗਏ ਸਨ। ਉਹ ਸਾਬਕਾ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੀ ਸਰਕਾਰ ਵਿੱਚ ਇੱਕ ਜੂਨੀਅਰ ਮੰਤਰੀ ਵੀ ਰਹੇ ਸਨ।

ਬ੍ਰਿਟੇਨ ‘ਚ ਬੋਰਿਸ ਜੌਹਨਸਨ ਦੇ ਅਸਤੀਫੇ ਤੋਂ ਬਾਅਦ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ‘ਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਪਾਰਟੀ ਦੇ ਸੰਸਦ ਮੈਂਬਰਾਂ ਨੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਬੁੱਧਵਾਰ ਨੂੰ ਪਹਿਲੇ ਦੌਰ ਦੀ ਵੋਟਿੰਗ ਕੀਤੀ। ਇਸ ਰਾਊਂਡ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਮੂਲ ਦੇ ਰਿਸ਼ੀ ਸੁਨਕ ਸਭ ਤੋਂ ਅੱਗੇ ਰਹੇ। ਕੰਜ਼ਰਵੇਟਿਵ ਪਾਰਟੀ ਦੇ ਇੱਕ ਵੱਡੇ ਸਮੂਹ ਦਾ ਮੰਨਣਾ ਹੈ ਕਿ ਸੁਨਕ ਇੱਕ ਵੰਡੀ ਹੋਈ ਸੱਤਾਧਾਰੀ ਪਾਰਟੀ ਨੂੰ ਇੱਕਜੁੱਟ ਕਰਨ ਲਈ ਸਭ ਤੋਂ ਵਧੀਆ ਉਮੀਦਵਾਰ ਹਨ ਅਤੇ ਉਹ ਸਾਬਕਾ ਚਾਂਸਲਰ ਵਜੋਂ ਬ੍ਰਿਟੇਨ ਨੂੰ ਦਰਪੇਸ਼ ਵੱਡੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਭ ਤੋਂ ਵਧੀਆ ਹਨ। ਸੁਨਕ ਦੀ ਸਥਿਤੀ ਮਜ਼ਬੂਤ ​​ਹੋਈ ਹੈ ਕਿਉਂਕਿ ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵੈਲੇਸ, ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਸੰਭਾਵਿਤ ਉਮੀਦਵਾਰਾਂ ਵਿੱਚੋਂ ਇੱਕ ਨੇ ਅਧਿਕਾਰਤ ਤੌਰ ‘ਤੇ ਆਪਣੇ ਆਪ ਨੂੰ ਦੌੜ ​​ਤੋਂ ਬਾਹਰ ਕਰ ਲਿਆ ਹੈ।

ਉਨ੍ਹਾਂ ਦੇ ਨਾਲ ਇਸ ਦੌੜ ਵਿੱਚ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ, ਵਿਦੇਸ਼ ਸਕੱਤਰ ਲਿਜ਼ ਟ੍ਰਸ, ਵਪਾਰ ਮੰਤਰੀ ਪੈਨੀ ਮੋਰਡੈਂਟ ਸ਼ਾਮਲ ਹਨ। ਸੁਨਕ ਨੇ ਪਹਿਲੇ ਦੌਰ ‘ਚ 88 ਵੋਟਾਂ ਹਾਸਿਲ ਕੀਤੀਆਂ ਹਨ। ਸੁਨਕ ਤੋਂ ਬਾਅਦ ਵਣਜ ਮੰਤਰੀ ਪੈਨੀ ਮੋਰਡੈਂਟ ਨੇ 77 ਅਤੇ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੇ 55 ਵੋਟਾਂ ਹਾਸਿਲ ਕੀਤੀਆਂ ਹਨ। ਇਸ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਜੇਰੇਮੀ ਹੰਟ ਅਤੇ ਵਰਤਮਾਨ ਚਾਂਸਲਰ ਨਾਦਿਮ ਜਾਹਾਵੀ ਪਹਿਲੇ ਦੌਰੇ ਦੀ ਵੋਟਿੰਗ ਤੋਂ ਬਾਅਦ ਅਗਵਾਈ ਦੀ ਦੌੜ ਤੋਂ ਐਲਿਮਿਨੇਟ ਹੋ ਗਏ ਹਨ। ਉਹ ਲੋਕ ਅਗਲੇ ਪੜਾਅ ‘ਚ ਥਾਂ ਬਣਾਉਣ ਲਈ ਲੋੜੀਂਦੀਆਂ 30 ਵੋਟਾਂ ਹਾਸਿਲ ਕਰਨ ‘ਚ ਅਸਫਲ ਰਹੇ। ਹੁਣ ਬੁੱਧਵਾਰ ਨੂੰ ਪਹਿਲੇ ਦੌਰ ਦੀ ਵੋਟਿੰਗ ‘ਚ ਮੁਕਾਬਲਾ ਜਿੱਤਣ ਤੋਂ ਬਾਅਦ ਉਹ ਦੂਜੇ ਦੌਰ ‘ਚ ਪਹੁੰਚ ਗਏ ਹਨ।

42 ਸਾਲਾ ਸੁਨਕ ਨੇ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੈਂ ਸਕਾਰਾਤਮਕ ਪ੍ਰਚਾਰ ਮੁਹਿੰਮ ਚੱਲਾ ਰਿਹਾ ਹਾਂ ਜੋ ਇਸ ਗੱਲ ‘ਤੇ ਕੇਂਦਰਿਤ ਹੈ ਕਿ ਮੇਰੀ ਅਗਵਾਈ ਨਾਲ ਪਾਰਟੀ ਅਤੇ ਦੇਸ਼ ਨੂੰ ਕੀ ਲਾਭ ਹੋ ਸਕਦਾ ਹੈ। ਆਪਣੀ ਸੋਸ਼ਲ ਮੀਡੀਆ ਮੁਹਿੰਮ ‘#Ready4Rishi’ ਦੇ ਉਦਘਾਟਨੀ ਵੀਡੀਓ ਵਿੱਚ, ਸੁਨਕ ਨੇ ਕਿਹਾ, ‘ਮੈਂ ਸਰਕਾਰ ਵਿੱਚ ਸਭ ਤੋਂ ਮੁਸ਼ਕਲ ਵਿਭਾਗ ਨੂੰ ਸਭ ਤੋਂ ਮੁਸ਼ਕਲ ਸਮੇਂ ਵਿੱਚ ਚਲਾਇਆ, ਜਦੋਂ ਅਸੀਂ ਕੋਵਿਡ -19 ਦੇ ਪ੍ਰਕੋਪ ਨਾਲ ਜੂਝ ਰਹੇ ਸੀ।’ ਸੁਨਕ ਨੇ ਕਿਹਾ ਕਿ, ‘ਸਾਡਾ ਦੇਸ਼ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜੋ ਕਿਸੇ ਵੀ ਪੀੜ੍ਹੀ ਲਈ ਸਭ ਤੋਂ ਗੰਭੀਰ ਹਨ। ਇਸ ਨਾਜ਼ੁਕ ਸਮੇਂ ‘ਤੇ ਇਕ ਮਜ਼ਬੂਤ ​​ਸਥਿਤੀ ਵਿਚ ਅੱਗੇ ਆਉਣਾ ਚਾਹੀਦਾ ਹੈ ਅਤੇ ਸਹੀ ਫੈਸਲੇ ਲੈਣੇ ਚਾਹੀਦੇ ਹਨ।

ਇਸ ਦੇ ਨਾਲ ਹੀ ਹਫਤੇ ਦੇ ਅੰਤ ‘ਚ ਦੂਜੇ ਦੌਰ ਦੀ ਵੋਟਿੰਗ ਕਰਵਾਉਣ ਦੀ ਯੋਜਨਾ ਹੈ, ਜਿਸ ‘ਚ ਆਖਰੀ ਸਥਾਨ ‘ਤੇ ਰਹਿਣ ਵਾਲੇ ਸੰਸਦ ਮੈਂਬਰ ਦੌੜ ਤੋਂ ਬਾਹਰ ਹੋ ਜਾਣਗੇ। ਇਸ ਤੋਂ ਬਾਅਦ 1922 ਦੀ ਮੁੱਖ ਕਮੇਟੀ ਦੀ ਮੀਟਿੰਗ 18 ਜੁਲਾਈ ਦੇ ਆਸ-ਪਾਸ ਹੋਵੇਗੀ, ਜਿਸ ਵਿਚ ਪਾਰਟੀ ਦੇ ਸਾਰੇ ਸੰਸਦ ਮੈਂਬਰ ਨਿੱਜੀ ਤੌਰ ‘ਤੇ ਬਾਕੀ ਉਮੀਦਵਾਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਆਖਰੀ ਦੋ ਉਮੀਦਵਾਰਾਂ ਦੀ ਚੋਣ ਕਰਨ ਲਈ ਉਸ ਹਫ਼ਤੇ ਵੋਟਿੰਗ ਦੇ ਕਈ ਹੋਰ ਦੌਰ ਹੋ ਸਕਦੇ ਹਨ। 21 ਜੁਲਾਈ ਦੇ ਆਸ-ਪਾਸ ਦੋਵਾਂ ਉਮੀਦਵਾਰਾਂ ਬਾਰੇ ਤਸਵੀਰ ਸਪੱਸ਼ਟ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਦੋਵਾਂ ਉਮੀਦਵਾਰਾਂ ਨੂੰ ਚੋਣ ਵਿੱਚੋਂ ਲੰਘਣਾ ਪਏਗਾ ਜਿਸ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਕਰੀਬ ਦੋ ਲੱਖ ਮੈਂਬਰ ਵੋਟ ਪਾਉਣਗੇ। ਵੋਟਿੰਗ ਦੇ ਹਰੇਕ ਦੋਰ ਵਿੱਚ ਅੱਗੇ ਵੱਧਣ ਲਈ ਹਰੇਕ ਉਮੀਦਵਾਰ ਨੂੰ ਘੱਟੋ-ਘੱਟ 15 ਪ੍ਰਤੀਸ਼ਤ ਟੋਰੀ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਣਾ ਚਾਹੀਦਾ ਹੈ। 1922 ਦੀ ਕਮੇਟੀ ਵੱਲੋਂ 5 ਸਤੰਬਰ ਤੱਕ ਪਾਰਟੀ ਦੇ ਨਵੇਂ ਆਗੂ ਦੀ ਚੋਣ ਦੀ ਪ੍ਰਕਿਰਿਆ ਪੂਰੀ ਕਰਨ ਦੀ ਉਮੀਦ ਹੈ।

Leave a Reply

Your email address will not be published. Required fields are marked *