ਭਾਰਤੀ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਨ੍ਹੀਂ ਦਿਨੀਂ ਕਾਰ ਹਾਦਸੇ ਤੋਂ ਬਾਅਦ ਆਪਣੀ ਸੱਟ ਤੋਂ ਉਭਰ ਰਹੇ ਹਨ। ਇਸ ਦੌਰਾਨ ਪੰਤ ਨੇ ਭਾਰਤ ‘ਚ ਹੋਣ ਵਾਲੇ 2023 ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਬਾਇਓ ‘ਚ ਵੱਡਾ ਬਦਲਾਅ ਕੀਤਾ ਹੈ। ਦਰਅਸਲ, ਭਾਰਤੀ ਵਿਕਟਕੀਪਰ ਬੱਲੇਬਾਜ਼ ਨੇ ਆਪਣੀ ਦੂਜੀ ਜਨਮ ਮਿਤੀ 05/01/23 ਲਿਖੀ ਹੈ। ਪੰਤ ਨੇ ਆਪਣੇ ਦੁਰਘਟਨਾ ਬਾਰੇ ਇਹ ਦੂਜੀ ਜਨਮ ਤਰੀਕ ਸਾਂਝੀ ਕੀਤੀ।
ਕੁੱਝ ਸਮਾਂ ਪਹਿਲਾ ਪੰਤ ਇੱਕ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਪੰਤ 30 ਦਸੰਬਰ 2022 ਨੂੰ ਦਿੱਲੀ ਤੋਂ ਰੁੜਕੀ ਵਿੱਚ ਆਪਣੇ ਘਰ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਪੰਤ ਨੂੰ ਹਸਪਤਾਲ ਪਹੁੰਚਾਇਆ ਸੀ। ਇਸ ਹਾਦਸੇ ਤੋਂ ਬਾਅਦ ਪੰਤ ਦੀਆਂ ਕਈ ਸਰਜਰੀਆਂ ਹੋਈਆਂ। ਹਾਲਾਂਕਿ, ਇਨ੍ਹੀਂ ਦਿਨੀਂ ਇਹ ਸਟਾਰ ਵਿਕਟਕੀਪਰ ਬੱਲੇਬਾਜ਼ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਹੈ, ਜਿੱਥੇ ਉਹ ਰੀਹੈਬ ਦੀ ਪ੍ਰਕਿਰਿਆ ਵਿੱਚੋਂ ਲੰਘ ਰਿਹਾ ਹੈ। ਪੰਤ ਦੀ ਅਸਲੀ ਜਨਮ ਮਿਤੀ ਦੀ ਗੱਲ ਕਰੀਏ ਤਾਂ ਇਹ 4 ਅਕਤੂਬਰ 1997 ਹੈ।