[gtranslate]

ਕੀ ਤੁਸੀ ਜਾਣਦੇ ਹੋ ਤਰਬੂਜ਼ ਨੂੰ ਖਾਣ ਦਾ ਸਹੀ ਸਮਾਂ, ਜਾਣਕਾਰੀ ਲਈ ਪੜ੍ਹੋ ਪੂਰੀ ਖਬਰ

right time to eat watermelon

ਗਰਮੀਆਂ ‘ਚ ਤਰਬੂਜ ਖਾਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ 95% ਪਾਣੀ ਹੁੰਦਾ ਹੈ, ਜਿਸ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ। ਉੱਥੇ ਹੀ ਤਰਬੂਜ ਦਾ ਸੇਵਨ ਪਾਚਨ ਤੰਤਰ ਨੂੰ ਵੀ ਠੀਕ ਰੱਖਦਾ ਹੈ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਭਾਰ ਘਟਾਉਣ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਤਰਬੂਜ ਖਾਣ ਦਾ ਵੀ ਸਹੀ ਸਮਾਂ ਹੈ। ਜੀ ਹਾਂ, ਗਲਤ ਸਮੇਂ ‘ਤੇ ਖਾਧਾ ਤਰਬੂਜ ਸਿਹਤ ਨੂੰ ਖਰਾਬ ਵੀ ਕਰ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਕਿ ਤਰਬੂਜ ਨੂੰ ਕਿਸ ਸਮੇਂ ਅਤੇ ਕਿਵੇਂ ਖਾਣਾ ਸਿਹਤ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਤਰਬੂਜ ਦਾ ਸੇਵਨ ਕਦੋਂ ਨਹੀਂ ਕਰਨਾ ਚਾਹੀਦਾ
ਤਰਬੂਜ ਕਈ ਪੌਸ਼ਟਿਕ ਤੱਤਾਂ ਅਤੇ ਸਿਹਤ ਲਾਭਾਂ ਨਾਲ ਭਰਪੂਰ ਹੁੰਦਾ ਹੈ ਪਰ ਤਰਬੂਜ ਦਾ ਸੇਵਨ ਰਾਤ ਨੂੰ ਨਹੀਂ ਕਰਨਾ ਚਾਹੀਦਾ। ਖਾਸ ਤੌਰ ‘ਤੇ ਸੌਣ ਤੋਂ ਪਹਿਲਾਂ ਤਰਬੂਜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਰ ਇਸ ਗੱਲ ਦਾ ਕੋਈ ਵਿਗਿਆਨਕ ਪ੍ਰਮਾਣ ਨਹੀਂ ਹੈ ਪਰ ਆਯੁਰਵੇਦ ਅਨੁਸਾਰ ਰਾਤ ਨੂੰ ਤਰਬੂਜ ਖਾਣਾ ਸਿਹਤ ਲਈ ਚੰਗਾ ਨਹੀਂ ਹੈ।

ਕਿਵੇਂ ਕਰਨਾ ਚਾਹੀਦਾ ਹੈ ਤਰਬੂਜ ਦਾ ਸੇਵਨ

ਤਰਬੂਜ ਦੇ ਜੂਸ ‘ਚ ਦਹੀਂ, ਸ਼ਹਿਦ ਅਤੇ ਆਈਸ ਕਿਊਬ ਮਿਲਾ ਕੇ ਬਲੈਂਡ ਕਰੋ। ਤੁਸੀਂ ਗਰਮੀਆਂ ‘ਚ ਇਸ ਸਮੂਦੀ ਦਾ ਆਨੰਦ ਵੀ ਲੈ ਸਕਦੇ ਹੋ। ਗਰਮੀਆਂ ‘ਚ ਤੁਸੀਂ ਤਰਬੂਜ ਦਾ ਫਰੂਟ ਸਲਾਦ ਬਣਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤਰਬੂਜ ਦੇ ਜੂਸ ‘ਚ ਨਿੰਬੂ ਅਤੇ ਪੁਦੀਨੇ ਦੀਆਂ ਪੱਤੇ ਮਿਲਾ ਕੇ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੋਵੇਗਾ। ਤਰਬੂਜ ਦੇ ਜੂਸ ਨੂੰ 3-4 ਘੰਟਿਆਂ ਲਈ ਫ੍ਰੀਜ਼ਰ ‘ਚ ਰੱਖੋ ਅਤੇ ਫਿਰ ਇਸ ‘ਚ ਸਟਿੱਕ ਲਗਾਕੇ ਨੈਚੂਰਲ ਚੁਸਕੀ ਲਓ। ਇਸ ਨਾਲ ਤੁਸੀਂ ਹਾਨੀਕਾਰਕ ਕਲਰ ਵਾਲੀ ਚੁਸਕੀ ਖਾਣ ਤੋਂ ਬਚੋਗੇ।

Likes:
0 0
Views:
457
Article Categories:
Health

Leave a Reply

Your email address will not be published. Required fields are marked *