ਬੀਤੇ ਦਿਨ ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਪਰਥ ‘ਚ ਖੇਡੇ ਜਾ ਰਹੇ ਟੈਸਟ ਮੈਚ ‘ਚ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੋਂਟਿੰਗ ਨੂੰ ਦਿਲ ‘ਚ ਕੁੱਝ ਤਕਲੀਫ ਮਹਿਸੂਸ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ ਪੋਂਟਿੰਗ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ। ਦਰਅਸਲ, ਆਸਟ੍ਰੇਲੀਆ ਦਾ ਇਹ ਸਾਬਕਾ ਦਿੱਗਜ ਖਿਡਾਰੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਕੇ ਮੈਦਾਨ ‘ਤੇ ਪਰਤ ਆਇਆ ਹੈ।
ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਪਹੁੰਚੇ ਰਿਕੀ ਪੋਂਟਿੰਗ ਹੁਣ ਪੂਰੀ ਤਰ੍ਹਾਂ ਸਿਹਤਮੰਦ ਹਨ। ਉਹ ਫਿਰ ਤੋਂ ਕਮੈਂਟਰੀ ਪੈਨਲ ਵਿੱਚ ਸ਼ਾਮਿਲ ਹੋ ਗਏ ਹਨ। ਇੱਥੇ ਆਪਣੀ ਸਿਹਤ ਦੀ ਸਥਿਤੀ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ‘ਮੈਂ ਜਸਟਿਨ ਲੈਂਗਰ ਨੂੰ ਆਪਣੀ ਛਾਤੀ ਦੇ ਦਰਦ ਬਾਰੇ ਦੱਸਿਆ ਸੀ, ਜੋ ਉਸ ਸਮੇਂ ਮੇਰੇ ਨਾਲ ਕੁਮੈਂਟਰੀ ਕਰ ਰਹੇ ਸੀ। ਅਗਲੇ 10-15 ਮਿੰਟ ਬਾਅਦ ਮੈਂ ਹਸਪਤਾਲ ਪਹੁੰਚ ਗਿਆ ਜਿੱਥੇ ਮੇਰੇ ਹਿਸਾਬ ਨਾਲ ਵਧੀਆ ਇਲਾਜ ਹੋਇਆ।” ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਕੁਮੈਂਟਰੀ ਦੌਰਾਨ ਟੈਸਟ ਪੈਨ ਹੋਇਆ ਸੀ। ਇਸ ਤੋਂ ਬਾਅਦ ਪੋਂਟਿੰਗ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਹੁਣ ਪੌਂਟਿੰਗ ਦੀ ਸਿਹਤ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਉਹ ਫਿਰ ਤੋਂ ਕਮੈਂਟਰੀ ਪੈਨਲ ‘ਚ ਪਰਤ ਆਏ ਹਨ। ਪੌਂਟਿੰਗ ਨੂੰ ਆਸਟ੍ਰੇਲੀਆ ਦਾ ਮਹਾਨ ਬੱਲੇਬਾਜ਼ ਮੰਨਿਆ ਜਾਂਦਾ ਹੈ, ਉਨ੍ਹਾਂ ਨੇ ਆਪਣੇ ਕਰੀਅਰ ‘ਚ 71 ਸੈਂਕੜੇ ਲਗਾਏ ਹਨ।