ਦੁਨੀਆ ਦੀ ਸਭ ਤੋਂ ਮਸ਼ਹੂਰ ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਦੀ ਇੱਕ ਵਾਰ ਫਿਰ ਤੋਂ ਵਾਪਸੀ ਹੋਣ ਜਾਂ ਰਹੀ ਹੈ। ਪਰ ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 14 ਦੇ ਦੂਜੇ ਭਾਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ। ਦਰਅਸਲ ਦੋ ਆਸਟ੍ਰੇਲੀਆਈ ਖਿਡਾਰੀਆਂ ਨੇ ਯੂਏਈ ਵਿੱਚ ਪੰਜਾਬ ਕਿੰਗਜ਼ ਟੀਮ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਨੇ ਇਨ੍ਹਾਂ ਵਿੱਚੋਂ ਇੱਕ ਖਿਡਾਰੀ ਦਾ ਬਦਲ ਲੱਭ ਲਿਆ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਝਾਏ ਰਿਚਰਡਸਨ ਅਤੇ ਰਿਲੇ ਮੇਰੇਡਿਥ ਯੂਏਈ ਵਿੱਚ ਪੰਜਾਬ ਕਿੰਗਜ਼ ਵਿੱਚ ਸ਼ਾਮਿਲ ਨਹੀਂ ਹੋਣਗੇ।
Nathan ᴇʟʟ-ɪs a 👑
He’s the newest addition to #SaddaSquad for the second phase of #IPL2021! 😍#SaddaPunjab #PunjabKings pic.twitter.com/0hMuOJ19NU
— Punjab Kings (@PunjabKingsIPL) August 20, 2021
ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਪੰਜਾਬ ਕਿੰਗਜ਼ ਨੇ ਇਸ ਸਾਲ ਦੇ ਸ਼ੁਰੂ ਵਿੱਚ ਵੱਡੀ ਰਕਮ ਦੇ ਕੇ ਖਰੀਦਿਆ ਸੀ। ਰਿਚਰਡਸਨ ਨੂੰ 14 ਕਰੋੜ ਰੁਪਏ ਜਦਕਿ ਮੇਰੇਡਿਥ ਨੂੰ 8 ਕਰੋੜ ਰੁਪਏ ਦਿੱਤੇ ਗਏ ਸਨ। ਪੰਜਾਬ ਕਿੰਗਜ਼ ਦੇ ਇੱਕ ਅਧਿਕਾਰੀ ਨੇ ਕਿਹਾ, “ਝਾਏ ਰਿਚਰਡਸਨ ਅਤੇ ਰਿਲੇ ਮੇਰੇਡਿਥ ਨੇ ਆਈਪੀਐਲ 14 ਦੇ ਬਾਕੀ ਮੈਚਾਂ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ। ਅਸੀਂ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਬਦਲ ਦੀ ਭਾਲ ਕਰ ਰਹੇ ਹਾਂ। ਕੋਚ ਅਨਿਲ ਕੁੰਬਲੇ ਦੀ ਸਲਾਹ ‘ਤੇ ਰਿਪਲੇਸਮੈਂਟ ਦਾ ਫੈਸਲਾ ਕੀਤਾ ਜਾਵੇਗਾ।’
ਹਾਲਾਂਕਿ, ਪੰਜਾਬ ਕਿੰਗਜ਼ ਨੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਨਾਥਨ ਐਲਿਸ ਨੂੰ ਬਦਲ ਦੇ ਰੂਪ ਵਿੱਚ ਸਾਈਨ ਕੀਤਾ ਹੈ। ਐਲਿਸ ਹਾਲ ਹੀ ਵਿੱਚ ਆਪਣੇ ਪਹਿਲੇ ਮੈਚ ਵਿੱਚ ਹੈਟ੍ਰਿਕ ਲਗਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਸੀ। ਪੰਜਾਬ ਕਿੰਗਜ਼ ਨੇ ਐਲਿਸ ਨੂੰ ਕਿਸ ਕੀਮਤ ‘ਤੇ ਖਰੀਦਿਆ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਪੰਜਾਬ ਕਿੰਗਜ਼ ਅਜੇ ਵੀ ਦੂਜੇ ਬਦਲ ਦੀ ਤਲਾਸ਼ ਕਰ ਰਹੀ ਹੈ।