ਇਮੀਗ੍ਰੇਸ਼ਨ ਮੰਤਰੀ ਐਂਡਰਿਊ ਲਿਟਲ ਦਾ ਕਹਿਣਾ ਹੈ ਕਿ ਇੱਕ ਸੀਟੀ-ਬਲੋਅਰ ਦੇ ਦੋਸ਼ਾਂ ਨਾਲ ਅੱਗੇ ਆਉਣ ਤੋਂ ਬਾਅਦ ਪਬਲਿਕ ਸਰਵਿਸ ਕਮਿਸ਼ਨ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ ਸਕੀਮ ਦੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਕਰੇਗਾ। ਲਿਟਲ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਰਾਤ ਨੂੰ ਇੱਕ ਗੁਮਨਾਮ ਪੱਤਰ ਮਿਲਿਆ ਸੀ, ਜੋ ਇੱਕ ਅੰਦਰੂਨੀ ਸੀਟੀ-ਬਲੋਅਰ ਤੋਂ ਆਇਆ ਸੀ। ਚਿੱਠੀ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਮਪਲਾਇਰ ਵਲੋਂ ਕੀਤੇ ਜਾ ਰਹੇ ਲੋੜੀਂਦੇ ਤੱਥਾਂ ਦੀ ਪੁਸ਼ਟੀ ਠੀਕ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ। ਚਿੱਠੀ ‘ਚ ਜੋਬ ਚੈੱਕ ਲਈ ਜਰੂਰੀ ਤੱਥਾਂ ਦੀ ਪੁਸ਼ਟੀ ਵੀ ਠੀਕ ਢੰਗ ਨਾਲ ਨਾ ਕਰਨ ਦੀ ਗੱਲ ਵੀ ਕਹੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਵੀਜਾ ਸ਼੍ਰੇਣੀ ਵਿੱਚ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰਾਂ (ਐਸ ਪੀ ਓ’ਜ਼) ਨੂੰ ਪ੍ਰਮਾਣਿਕਤਾ ਲਈ ਸਹੀ ਅਤੇ ਨਿਯਮਬੱਧ ਢੰਗ ਨਾਲ ਅਪਣਾਇਆ ਜਾਂਦਾ ਹੈ ਜਾਂ ਨਹੀਂ, ਉਸਦੀ ਜਾਂਚ ਇਸ ਰੀਵਿਊ ਵਿੱਚ ਹੋਏਗੀ। ਉਨਾਂ ਅੱਗੇ ਕਿਹਾ ਕਿ, “ਮੈਂ ਇਸ ਬਾਰੇ ਕੱਲ੍ਹ ਪਬਲਿਕ ਸਰਵਿਸ ਕਮਿਸ਼ਨ ਅਤੇ ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ ਨਾਲ ਕੱਲ੍ਹ ਗੱਲ ਕੀਤੀ ਸੀ। ਪੱਤਰ ਵਿੱਚ ਕਾਫ਼ੀ ਕੁਝ ਸੀ, ਇਹ ਬੇਨਾਮ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਹੋਣ ਵਾਲੀ ਸੰਭਾਵੀ ਧੋਖਾਧੜੀ ਦੀ ਗਤੀਵਿਧੀ ਸਮੀਖਿਆ ਦਾ ਹਿੱਸਾ ਨਹੀਂ ਹੋਵੇਗੀ। ਇਹ ਫੈਸਲਾ ਪਿਛਲੇ ਐਤਵਾਰ ਨੂੰ ਪਾਪਾਕੁਰਾ ਦੇ ਦੱਖਣੀ ਆਕਲੈਂਡ ਉਪਨਗਰ ਵਿੱਚ ਤਿੰਨ ਬੈੱਡਰੂਮ ਵਾਲੇ ਘਰ ਦੇ ਅੰਦਰ 40 ਆਦਮੀਆਂ ਦੇ ਭੁੱਖੇ ਭਾਣੇ ਪਾਏ ਜਾਣ ਤੋਂ ਬਾਅਦ ਆਇਆ ਹੈ।