ਪੰਜਾਬ ਦੇ ਲੁਧਿਆਣਾ ਵਿੱਚ ਇੱਕ ਸੇਵਾਮੁਕਤ ਜਲ ਸੈਨਾ ਅਧਿਕਾਰੀ ਨੂੰ ਡਿਜੀਟਲ ਗ੍ਰਿਫਤਾਰ ਕਰਕੇ 24 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਤੋਂ ਪਹਿਲਾਂ ਬਦਮਾਸ਼ਾਂ ਨੇ ਇਸੇ ਤਰ੍ਹਾਂ ਇਕ ਸੇਵਾਮੁਕਤ ਇਨਕਮ ਟੈਕਸ ਅਧਿਕਾਰੀ ਅਤੇ ਇਕ ਵਕੀਲ ਨਾਲ ਵੀ ਧੋਖਾਧੜੀ ਕੀਤੀ ਸੀ। ਇਸ ਦੇ ਨਾਲ ਹੀ ਹੁਣ ਮਰਚੈਂਟ ਨੇਵੀ ਦੇ ਇੱਕ ਸੇਵਾਮੁਕਤ ਅਧਿਕਾਰੀ ਨੂੰ ਸਾਈਬਰ ਠੱਗਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ।
ਮੁੰਬਈ ਪੁਲਿਸ ਦੇ ਇੰਸਪੈਕਟਰ ਵਜੋਂ ਠੱਗਾਂ ਨੇ ਈਡੀ ਵਿਭਾਗ ਵਿੱਚ ਦਰਜ ਐਫਆਈਆਰ ਦੀ ਧਮਕੀ ਦੇ ਤਹਿਤ ਫੋਨ ਕਰ 24.20 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਵਾਏ। ਪੈਸੇ ਦੇਣ ਤੋਂ ਬਾਅਦ ਪੀੜਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਸਾਈਬਰ ਪੁਲੀਸ ਨੇ ਡੇਹਲੋਂ ਵਾਸੀ ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।