ਵੈਲਿੰਗਟਨ ਕੈਫੇ ਦੇ ਇੱਕ ਮਾਲਕ ਦਾ ਕਹਿਣਾ ਹੈ ਕਿ Aotearoa’s ਦੇ ਪਹਿਲੇ COVID-19 ਲੌਕਡਾਊਨ ਤੋਂ ਬਾਅਦ ਚੰਗੇ ਸਟਾਫ ਮੈਂਬਰ ਮਿਲਣੇ ਅਸੰਭਵ ਹੋ ਗਏ ਹਨ। Seaview ਵਿੱਚ ਕੰਪਾਸ ਕੌਫੀ ਦੇ ਮਾਲਕ, ਮਾਈਕਲ ਨੇ ਇੱਕ ਇੰਟਰਵੀਊ ਵਿੱਚ ਦੱਸਿਆ ਕਿ ਉਨ੍ਹਾਂ ਨੇ 2020 ਵਿੱਚ ਦੇਸ਼ ਵਿੱਚ Level 4 ਦਾ ਲੌਕਡਾਊਨ ਹੋਣ ਤੋਂ ਬਾਅਦ ਸਟਾਫ ਲਈ ਇੱਕ ਇਸ਼ਤਿਹਾਰ ਦਿੱਤਾ ਸੀ। “ਉਸ ਸਮੇਂ ਮੈਨੂੰ ਦੋ ਨੌਕਰੀਆਂ ਲਈ 547 ਅਰਜ਼ੀਆਂ ਮਿਲੀਆਂ, ਪਰ ਲੌਕਡਾਊਨ ਤੋਂ ਬਾਅਦ ਹੁਣ ਸਮਾਂ ਬਦਲ ਗਿਆ ਹੈ, ਅਤੇ ਹੁਣ ਉਨ੍ਹਾਂ ਨੂੰ ਪਿਛਲੇ ਦੋ ਮਹੀਨਿਆਂ ਵਿੱਚ ਸਿਰਫ 19 ਅਰਜ਼ੀਆਂ ਹੀ ਪ੍ਰਾਪਤ ਹੋਈਆਂ ਹਨ ਅਤੇ ਦੋ ਕਰਮਚਾਰੀਆਂ ਦੀ ਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।”
ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ “ਮੈਂ ਸੀਕ, ਟ੍ਰੇਡ ਮੀ, ਫੇਸਬੁੱਕ ਦੀ ਵਰਤੋਂ ਕਰਕੇ ਵੀ ਇਸ਼ਤਿਹਾਰ ਦਿੱਤੇ ਸੀ, ਮੈਂ ਵਿਨਜ਼ ਦੁਆਰਾ ਇਸ਼ਤਿਹਾਰਬਾਜ਼ੀ ਵੀ ਕੀਤੀ ਸੀ ਪਰ ਇਸ ਦੇ ਜ਼ਰੀਏ ਵੀ ਕੁੱਝ ਨਹੀਂ ਮਿਲਿਆ।” ਉਨ੍ਹਾਂ ਕਿਹਾ ਕੇ ਜੇ ਕਰਮਚਾਰੀ ਮਿਲਦੇ ਵੀ ਹਨ ਤਾਂ ਉਨ੍ਹਾਂ ਦੀਆਂ ਡਿਮਾਂਡਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਮੁਸ਼ਕਿਲ ਹੁੰਦਾ ਹੈ। ਟ੍ਰੇਡ ਮੀ ਵੱਲੋ ਜਾਰੀ ਤਾਜ਼ਾ ਅੰਕੜੇ ਵੀ ਦਰਸਾਉਂਦੇ ਨੇ ਕੇ 2020 ਦੇ ਮੁਕਾਬਲੇ ਹੁਣ ਕਰਮਚਾਰੀਆਂ ਦੀ ਭਾਲ ਲਈ 56 ਫੀਸਦੀ ਵਧੇਰੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ।