ਜਦੋਂ ਕਿਸੇ ਪਰਿਵਾਰ ਨੂੰ ਉਨ੍ਹਾਂ ਦਾ ਆਪਣਾ ਹੀ ਘਰ ਛੱਡਣ ਦੇ ਲਈ ਕਿਹਾ ਜਾਵੇ ਤਾਂ ਸੋਚੋ ਫਿਰ ਪਰਿਵਾਰ ‘ਤੇ ਕੀ ਬੀਤੇਗੀ। ਅਜਿਹਾ ਹੀ ਮਾਮਲਾ ਸੈਲਵਿਨ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ 100 ਦੇ ਕਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੇ ਘਰ ਪੱਕੇ ਤੌਰ ‘ਤੇ ਛੱਡਣ ਦੇ ਆਦੇਸ਼ ਹੋਏ ਹਨ ਇੰਨ੍ਹਾਂ ਲੋਕਾਂ ਨੂੰ 2039 ਤੱਕ ਉਨ੍ਹਾਂ ਦੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਪਰ ਪਰਿਵਾਰਾਂ ਨੇ ਕਿਹਾ ਕਿ ਉਹ ਆਪਣੇ ਘਰਾਂ ਨੂੰ ਬਚਾਉਣ ਲਈ ਲੜਦੇ ਰਹਿਣਗੇ। ਰਿਪੋਰਟਾਂ ਅਨੁਸਾਰ ਆਉਂਦੇ ਸਾਲਾਂ ਵਿੱਚ ਇਨ੍ਹਾਂ ਘਰਾਂ ਦੇ ਡੁੱਬਣ ਦਾ ਖਤਰਾ ਹੈ ਅਤੇ ਇਹ ਘਰ ਕਰਾਉਨ ਦੀ ਜਮੀਨ ‘ਤੇ ਬਣੇ ਹਨ ਇਸੇ ਲਈ ਇੰਨ੍ਹਾਂ ਨੂੰ ਛੱਡਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਪ੍ਰੀਸ਼ਦ ਨੇ ਪਿਛਲੇ ਮਹੀਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਕਾਰਨ ਐਲੇਸਮੇਰ ਝੀਲ ਦੇ ਕੰਢੇ ‘ਤੇ ਸਮੁੱਚੇ ਅੱਪਰ ਸੈਲਵਿਨ ਹਟਸ ਬਸਤੀ ਨੂੰ ਖਾਲੀ ਕਰਨ ਦੀ ਪੁਸ਼ਟੀ ਕਰਨ ਲਈ ਵੋਟ ਦਿੱਤੀ ਸੀ। ਸਪਰਿੰਗਸਟਨ ਸਾਊਥ ਸੋਲਜਰਜ਼ ਮੈਮੋਰੀਅਲ ਹਾਲ ਵਿਖੇ ਮੰਗਲਵਾਰ ਰਾਤ ਨੂੰ ਨਿਵਾਸੀਆਂ ਲਈ ਲਾਇਸੈਂਸ ਦੇ ਨਵੇਂ ਡਰਾਫਟ ਡੀਡ ‘ਤੇ ਆਪਣੀ ਪ੍ਰਤੀਕਿਰਿਆ ਦੇਣ ਲਈ ਇੱਕ ਜਨਤਕ ਮੀਟਿੰਗ ਰੱਖੀ ਜਾ ਰਹੀ ਹੈ। ਹੁਣ ਜਿੱਥੇ ਕਲਾਈਮੇਟ ਚੈਂਜ ਦਾ ਵਾਸਤਾ ਦੇ ਕੇ ਕਾਉਂਸਲ ਆਪਣੇ ਫੈਸਲੇ ਨੂੰ ਨਾ ਬਦਲਣ ਦਾ ਫੈਸਲਾ ਲੈ ਚੁੱਕੀ ਹੈ ਉੱਥੇ ਹੀ ਰਿਹਾਇਸ਼ੀ ਆਪਣੇ ਘਰ ਛੱਡਣ ਲਈ ਤਿਆਰ ਨਹੀਂ ਹਨ।