ਨਿਊਜ਼ੀਲੈਂਡ ਵਾਸੀਆਂ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਬਰਕਰਾਰ ਹੈ। ਹੁਣ ਘਰਾਂ ਦੇ ਕਿਰਾਇਆਂ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਦਰਅਸਲ ਮਾਰਚ ‘ਚ ਨਿਊਜ਼ੀਲੈਂਡ ‘ਚ ਘਰਾਂ ਦੇ ਔਸਤ ਕਿਰਾਏ $650 ਪ੍ਰਤੀ ਹਫਤੇ ਦਾ ਆਂਕੜਾ ਪਾਰ ਕਰ ਚੁੱਕੇ ਹਨ ਤੇ ਬੀਤੇ ਸਾਲ ਮਾਰਚ ਦੇ ਮੁਕਾਬਲੇ ਇਹ ਕਿਰਾਇਆ 8.3 ਫੀਸਦੀ ਜਿਆਦਾ ਹੈ। ਹਾਲਾਂਕਿ ਇਸ ਤੋਂ ਪਹਿਲਾ ਕਦੇ ਵੀ ਇੰਨ੍ਹਾਂ ਵੱਡਾ ਵਾਧਾ ਨਹੀਂ ਹੋਇਆ ਸੀ। ਇਸ ਰਿਕਾਰਡਤੋੜ ਵਾਧੇ ਦੇ ਕਾਰਨ ਲੋਕਾਂ ਨੂੰ ਹਰ ਸਾਲ $2600 ਜਿਆਦਾ ਦੇਣੇ ਪੈਣਗੇ। ਵਾਧੇ ਦੇ ਮਾਮਲੇ ‘ਚ ਵੈਂਗਨੁਈ ਸਭ ਤੋਂ ਅੱਗੇ ਹੈ ਤੇ ਵੈਲਿੰਗਟਨ ਸਭ ਤੋਂ ਪਿੱਛੇ।
![rents increase in nz](https://www.sadeaalaradio.co.nz/wp-content/uploads/2024/04/WhatsApp-Image-2024-04-30-at-8.48.33-AM-950x534.jpeg)