ਏਅਰ ਨਿਊਜ਼ੀਲੈਂਡ ਦੇ ਦੋ ਯਾਤਰੀਆਂ ਨੂੰ ਜਹਾਜ਼ ਵਿੱਚੋਂ ਲਾਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵੈਲਿੰਗਟਨ ਤੋਂ ਆਕਲੈਂਡ ਜਾਣ ਵਾਲੀ ਫਲਾਈਟ ‘ਚੋਂ ਅੱਜ ਸਵੇਰੇ ਦੋ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰੇ ਜਾਣ ਕਾਰਨ ਕਰੀਬ ਅੱਧਾ ਘੰਟਾ ਦੇਰੀ ਨਾਲ ਰਵਾਨਾ ਹੋਈ। ਏਅਰ ਨਿਊਜ਼ੀਲੈਂਡ ਦੇ ਚੀਫ ਅਪਰੇਸ਼ਨਲ ਇੰਟੀਗ੍ਰੇਟੀ ਅਤੇ ਸੇਫਟੀ ਅਫਸਰ ਡੇਵਿਡ ਮੋਰਗਨ ਨੇ ਪੁਸ਼ਟੀ ਕੀਤੀ ਕਿ ਦੋ ਗਾਹਕਾਂ ਨੂੰ ਫਲਾਈਟ NZ424 ਤੋਂ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਹ ਚਾਲਕ ਦਲ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਨਤੀਜੇ ਵਜੋਂ 25 ਮਿੰਟ ਦੀ ਦੇਰੀ ਹੋਈ ਅਤੇ ਉਨ੍ਹਾਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਮੰਗੀ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਦੋ ਵਿਅਕਤੀਆਂ ਨੂੰ ਏਅਰਲਾਈਨ ਦੇ ਅਮਲੇ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਫਲਾਈਟ ਤੋਂ ਉਤਰਨ ਲਈ ਕਿਹਾ ਗਿਆ ਸੀ ਅਤੇ ਪੁਲਿਸ ਸਟਾਫ ਉਨ੍ਹਾਂ ਦੇ ਨਾਲ ਚੈੱਕ-ਇਨ ਡੈਸਕ ‘ਤੇ ਵਾਪਿਸ ਗਿਆ ਸੀ। ਫਲਾਈਟ ‘ਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਜਹਾਜ਼ ‘ਚੋਂ ਇਕ ਬਜ਼ੁਰਗ ਔਰਤ ਨੂੰ ਰੋਂਦੇ ਹੋਏ ਜਾਂਦੇ ਦੇਖਿਆ ਸੀ।