ਨਿਊਜ਼ੀਲੈਂਡ ਸਰਕਾਰ ਦੇ ਵੱਲੋਂ ਇੱਕ ਵੱਡਾ ਇਮੀਗ੍ਰੇਸ਼ਨ ਬਦਲਾਅ ਕੀਤਾ ਗਿਆ ਹੈ। ਦਰਅਸਲ ਸਰਕਾਰ ਨੇ ਨਿਊਜ਼ੀਲੈਂਡ ਰਾਹੀਂ ਯਾਤਰਾ ਕਰਨ ਵਾਲੇ ਫੀਜ਼ੀ ਦੇ ਰਿਹਾਇਸ਼ੀਆਂ ਲਈ ਟ੍ਰਾਂਜ਼ਿਟ ਵੀਜੇ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਦੱਸ ਦੇਈਏ ਹੁਣ ਤੱਕ ਫੀਜ਼ੀ ਵਾਸੀਆਂ ਨੂੰ ਐਨਜੈਡਈਟੀਏ ਦੀ ਜ਼ਰੂਰਤ ਹੁੰਦੀ ਸੀ ਜੋ ਆਨਲਾਈਨ ਐਪਲੀਕੇਸ਼ਨ ਰਾਂਹੀ $23 ਅਤੇ ਫਰੀ ਐਪ ਰਾਂਹੀ $17 ਵਿੱਚ ਅਪਲਾਈ ਕੀਤਾ ਜਾ ਸਕਦਾ ਸੀ ਅਤੇ ਇਹ 2 ਸਾਲਾਂ ਲਈ ਜਾਇਜ ਹੁੰਦਾ ਸੀ। ਪਰ ਸਰਕਾਰ ਦੇ ਨਵੇਂ ਫੈਸਲੇ ਮਗਰੋਂ ਹੁਣ ਫੀਜ਼ੀ ਦੇ ਰਿਹਾਇਸ਼ੀਆਂ ਨੂੰ ਟ੍ਰਾਂਜ਼ਿਟ ਵੀਜੇ ਦੇ ਝਮੇਲੇ ਤੋਂ ਰਾਹਤ ਮਿਲੇਗੀ।
