ਤੁਸੀ ਚੋਰੀ ਦੇ ਸਮਾਨ ਸਮੇਤ ਫੜੇ ਗਏ ਚੋਰਾਂ ਦੇ ਮਾਮਲਿਆਂ ਬਾਰੇ ਤਾਂ ਬਹੁਤ ਸੁਣਿਆ ਹੋਣਾ ਪਰ ਅੱਜ ਚੋਰੀ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਹਰ ਕੋਈ ਹੈਰਾਨ ਹੈ। ਦਰਅਸਲ ਵੈਲਿੰਗਟਨ ਦੀ ਇੱਕ ਚਰਚ ਤੋਂ ਕੀਮਤੀ ਧਾਰਮਿਕ ਕੱਪੜੇ ਚੋਰੀ ਕੀਤੇ ਗਏ ਸਨ, ਪਰ ਇੱਥੇ ਚੋਰੀ ਤੋਂ ਬਾਅਦ ਕੁੱਝ ਅਜਿਹਾ ਹੋਇਆ ਜਿਸ ਦੇ ਬਾਰੇ ਦੇ ਵੀ ਕਿਸੇ ਨੇ ਨਹੀਂ ਸੋਚਿਆ ਹੋਣਾ, ਦਰਅਸਲ ਇੱਥੋਂ ਚੋਰੀ ਕੀਤੇ ਗਏ ਕੱਪੜੇ ਚੋਰਾਂ ਨੇ ਵਾਪਿਸ ਕਰ ਦਿੱਤੇ ਹਨ – ਇੰਨਾਂ ਹੀ ਨਹੀਂ ਇਸ ਦੌਰਾਨ ਇੱਕ ਮੁਆਫੀਨਾਮਾ ਨੋਟ ਵੀ ਮਿਲਿਆ ਹੈ।
ਪਾਦਰੀ ਫਾਦਰ ਪ੍ਰੇਡ੍ਰੈਗ ਗਰੁਬਕੀ ਨੇ ਕਿਹਾ ਕਿ ਮੰਗਲਵਾਰ ਨੂੰ ਸਵੇਰੇ 2 ਵਜੇ ਤੋਂ ਬਾਅਦ, ਸੀਸੀਟੀਵੀ ਫੁਟੇਜ ਵਿੱਚ ਇੱਕ ਤਿਕੜੀ ਆਈਲੈਂਡ ਬੇ ਵਿੱਚ ਪਰੇਡ ਵਿੱਚ ਸਰਬੀਅਨ ਆਰਥੋਡਾਕਸ ਚਰਚ ਵਿੱਚ ਘੁੰਮਦੀ ਦਿਖਾਈ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਚਰਚ ਵਿੱਚੋਂ ਕੀਮਤੀ ਕੱਪੜੇ ਚੋਰੀ ਕੀਤੇ ਸਨ। ਇਸ ਮਗਰੋਂ ਉਨ੍ਹਾਂ ਕੱਪੜਿਆਂ ਦੀ ਵਾਪਸੀ ਲਈ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਗਈ ਸੀ, ਪਰ ਚੋਰੀ ਸਬੰਧੀ ਪੁਲਿਸ ਨੂੰ ਰਿਪੋਰਟ ਨਹੀਂ ਕੀਤੀ ਗਈ ਸੀ – ਗਰੁਬੈਕੀ ਨੂੰ ਉਮੀਦ ਸੀ ਕਿ ਜਿਨ੍ਹਾਂ ਨੇ ਚੋਰੀ ਕੀਤੀ ਹੈ ਉਹ ਸਹੀ ਕੰਮ ਕਰਨਗੇ। ਇਸ ਪੋਸਟ ਦਾ ਅਸਰ ਐਨੀ ਜਲਦੀ ਹੋਵੇਗਾ ਇਸ ਬਾਰੇ ਸ਼ਾਇਦ ਉਨ੍ਹਾਂ ਨੇ ਸੋਚਿਆ ਨਹੀਂ ਹੋਣਾ ਜਦੋਂ ਉਹ ਅੱਜ ਸ਼ਾਮ ਨੂੰ ਚਰਚ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਬੈਗ ਮਿਲਿਆ, ਜਿਸ ਵਿੱਚ ਚੋਰੀ ਹੋਏ ਕੱਪੜੇ ਅਤੇ ਇੱਕ ਮਾਫੀਨਾਮਾ ਨੋਟ ਸੀ।