ਮੌਜੂਦਾ ਸਮੇਂ ‘ਚ ਨਿਊਜ਼ੀਲੈਂਡ ਛੱਡਣ ਵਾਲਿਆਂ ਦਾ ਅੰਕੜਾ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕਾ ਹੈ। ਸਟੇਟਸ ਐਨ ਜੈਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਮਈ ਦੇ ਅੰਤ ਤੱਕ ਬੀਤੇ ਸਾਲ ਵਿੱਚ 60,100 ਲੋਕਾਂ ਨੇ ਨਿਊਜੀਲੈਂਡ ਛੱਡਿਆ ਸੀ ਜਦਕਿ 143,000 ਗੈਰ-ਨਿਊਜ਼ੀਲੈਂਡ ਵਾਸੀ ਨਿਊਜ਼ੀਲੈਂਡ ਪਹੁੰਚੇ ਸਨ। ਰਿਪੋਰਟਾਂ ਅਨੁਸਾਰ ਨੈੱਟ ਮਾਈਗ੍ਰੇਸ਼ਨ ਵੀ 82,800 ਰਹੀ ਸੀ ਜੋ ਕਿ ਬੀਤੇ ਸਾਲ ਮਾਰਚ ਤੱਕ ਦੀ ਸਭ ਤੋਂ ਘੱਟ ਸਲਾਨਾ ਨੈੱਟ ਮਾਈਗ੍ਰੇਸ਼ਨ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਛੱਡਣ ਵਾਲੇ ਜਿਆਦਤਰ ਲੋਕ ਆਸਟ੍ਰੇਲੀਆ ਤੇ UK ਗਏ ਹਨ।
