ਇਸ ਸਾਲ ਅਕਤੂਬਰ ਤੱਕ ਨਿਊਜੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਨੇ ਨਵੇਂ ਰਿਕਾਰਡ ਬਣਾਏ ਹਨ। ਸਟੈਟਸ NZ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹਨ। ਮੰਗਲਵਾਰ ਨੂੰ ਜਾਰੀ ਕੀਤੇ ਗਏ ਨਵੇਂ ਅੰਕੜੇ ਅਕਤੂਬਰ ਤੋਂ ਸਾਲ ‘ਚ ਨਿਊਜ਼ੀਲੈਂਡ ਵਿੱਚ 128,900 ਲੋਕਾਂ ਦੇ ਇੱਕ ਹੈਰਾਨਕੁਨ ਪਰਵਾਸ ਨੂੰ ਦਰਸਾਉਂਦੇ ਹਨ। ਸਟੈਟਸ NZ ਦੇ ਅੰਕੜਿਆਂ ਅਨੁਸਾਰ 245,600 (165% ਵੱਧ) ਪ੍ਰਵਾਸੀ ਨਿਊਜ਼ੀਲੈਂਡ ਆਏ ਹਨ ਜਦਕਿ 116,700 (26% ਵੱਧ) ਦੇਸ਼ ਵਿੱਚੋਂ ਗਏ ਹਨ। ਨਿਊਜ਼ੀਲੈਂਡ ਆਉਣ ਵਾਲਿਆਂ ‘ਚ ਵੱਡੀ ਗਿਣਤੀ ਭਾਰਤੀ, ਫਿਲੀਪੀਨਜ਼, ਚੀਨੀ, ਫਿਜੀਅਨ ਅਤੇ ਦੱਖਣੀ ਅਫਰੀਕੀ ਨਾਗਰਿਕਾਂ ਦੀ ਹੈ।
![record-breaking net migration to nz](https://www.sadeaalaradio.co.nz/wp-content/uploads/2023/12/1e116b2f-d6d8-4814-ac41-b323ce8591e1-950x534.jpg)