ਮੰਗਲਵਾਰ ਨੂੰ ਕਮਿਊਨਿਟੀ ਵਿੱਚ ਰਿਕਾਰਡ 222 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਆਕਲੈਂਡ (197), ਵਾਈਕਾਟੋ (20), ਨੌਰਥਲੈਂਡ (1), ਲੇਕਸ ਡਿਸਟ੍ਰਿਕਟ (2) ਅਤੇ ਵਾਇਰਾਰਾਪਾ (2) ਵਿੱਚ ਮਾਮਲੇ ਸਾਹਮਣੇ ਆਏ ਹਨ। ਜਦਕਿ ਇੱਕ ਵਿਅਕਤੀ ਦੀ ਮੌਤ ਵੀ ਹੋਈ ਹੈ। ਇੱਕ 70 ਸਾਲ ਦਾ ਵਿਅਕਤੀ ਜੋ ਆਕਲੈਂਡ ਸਿਟੀ ਹਸਪਤਾਲ ਵਿੱਚ ਦਾਖਲ ਸੀ, ਉਸਦੀ ਮੌਤ ਦੀ ਵੀ ਘੋਸ਼ਣਾ ਕੀਤੀ ਗਈ ਹੈ।
ਵਿਅਕਤੀ ਨੂੰ 11 ਨਵੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਫਿਰ ਵਾਇਰਸ ਦਾ ਟੈਸਟ ਸਕਾਰਾਤਮਕ ਆਇਆ ਸੀ। ਮੰਗਲਵਾਰ ਨੂੰ ਐਲਾਨੇ ਗਏ 222 ਮਾਮਲਿਆਂ ਵਿੱਚੋਂ, 135 ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ। ਇਸ ਦਾ ਮਤਲਬ ਹੈ ਕਿ 87 ਨੂੰ ਲਿੰਕ ਕਰਨਾ ਬਾਕੀ ਹੈ। ਸੋਮਵਾਰ ਨੂੰ ਨਿਊਜ਼ੀਲੈਂਡ ਵਿੱਚ 173 ਨਵੇਂ ਕੋਵਿਡ-19 ਕਮਿਊਨਿਟੀ ਕੇਸ ਦਰਜ ਕੀਤੇ ਗਏ ਸੀ।