ਨਿਊਜ਼ੀਲੈਂਡ ‘ਚ ਕੋਰੋਨਾ ਨੇ ਇੱਕ ਵਾਰ ਫਿਰ ਨਵਾਂ ਰਿਕਾਰਡ ਬਣਾਇਆ ਹੈ। ਸੋਮਵਾਰ ਨੂੰ ਕਮਿਊਨਿਟੀ ਵਿੱਚ ਰਿਕਾਰਡ 162 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਆਕਲੈਂਡ ਵਿੱਚੋਂ 156, ਵਾਈਕਾਟੋ ਵਿੱਚ ਪੰਜ ਅਤੇ ਨੌਰਥਲੈਂਡ ਵਿੱਚੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਸਿਹਤ ਮੰਤਰਾਲੇ ਨੇ ਇੰਨ੍ਹਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਦਾ ਅਪਡੇਟ ਸ਼ਨੀਵਾਰ ਨੂੰ 160 ਨਵੇਂ ਕਮਿਊਨਿਟੀ ਕੇਸਾਂ ਦੇ ਪਿਛਲੇ ਰਿਕਾਰਡ ਤੋਂ ਬਾਅਦ ਸਾਹਮਣੇ ਆਇਆ ਹੈ, ਉੱਥੇ ਹੀ ਐਤਵਾਰ ਨੂੰ 143 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਇਸ ਡੈਲਟਾ ਪ੍ਰਕੋਪ ਦੇ ਕੁੱਲ ਕੇਸਾਂ ਦੀ ਗਿਣਤੀ ਹੁਣ 3510 ਹੋ ਗਈ ਹੈ, ਜਿਨ੍ਹਾਂ ਵਿੱਚੋਂ 1631 ਠੀਕ ਹੋ ਚੁੱਕੇ ਹਨ।
ਉੱਥੇ ਹੀ ਹੁਣ ਹਸਪਤਾਲ ਵਿੱਚ ਕੋਵਿਡ -19 ਦੇ 53 ਮਰੀਜ਼ ਹਨ, ਜੋ ਐਤਵਾਰ ਨੂੰ 56 ਤੋਂ ਘੱਟ ਹਨ, ਜਿਨ੍ਹਾਂ ਵਿੱਚ ਤਿੰਨ ਸਖਤ ਦੇਖਭਾਲ ਜਾਂ ਉੱਚ ਨਿਰਭਰਤਾ ਯੂਨਿਟ ਅਧੀਨ ਹਨ। ਆਕਲੈਂਡ ਸਿਟੀ ਹਸਪਤਾਲ ਅਤੇ ਮਿਡਲਮੋਰ ਹਸਪਤਾਲ ਵਿੱਚ 19-19 ਅਤੇ ਨੌਰਥ ਸ਼ੋਰ ਹਸਪਤਾਲ ਵਿੱਚ 15 ਕੇਸ ਹਨ। ਹਸਪਤਾਲ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਔਸਤ ਉਮਰ 47 ਸਾਲ ਹੈ। ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਹੁਣ 6233 ਹੋ ਗਈ ਹੈ।