[gtranslate]

WPL 2024 : ਬੈਂਗਲੁਰੂ ਪਹਿਲੀ ਵਾਰ ਬਣਿਆ ਚੈਂਪੀਅਨ, ਫਾਈਨਲ ਜਿੱਤ RCB ਨੇ ਦਿੱਲੀ ‘ਚ ਹੀ ਤੋੜਿਆ Delhi ਦਾ ਦਿਲ !

RCB wins WPL 2024

ਜੋ ਵਿਰਾਟ ਕੋਹਲੀ, ਏਬੀ ਡੀਵਿਲੀਅਰਸ, ਕ੍ਰਿਸ ਗੇਲ, ਕੇਐਲ ਰਾਹੁਲ, ਯੁਵਰਾਜ ਸਿੰਘ, ਜ਼ਹੀਰ ਖਾਨ ਅਤੇ ਡੇਲ ਸਟੇਨ ਵਰਗੇ ਵਿਸ਼ਵ ਕ੍ਰਿਕਟ ਦੇ ਮਹਾਨ ਖਿਡਾਰੀ ਆਈਪੀਐਲ ਦੇ 16 ਸੀਜ਼ਨਾਂ ਵਿੱਚ ਨਹੀਂ ਕਰ ਸਕੇ, ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਹ ਸਿਰਫ਼ ਦੋ ਸੀਜ਼ਨਾਂ ਵਿੱਚ ਕਰ ਦਿਖਾਇਆ। ਪਿਛਲੇ 16 ਸਾਲਾਂ ਤੋਂ ਫਰੈਂਚਾਈਜ਼ ਟੀ-20 ਲੀਗ ‘ਚ ਟਰਾਫੀ ਲਈ ਸੰਘਰਸ਼ ਕਰ ਰਹੀ ਬੈਂਗਲੁਰੂ ਦੀ ਮਹਿਲਾ ਪ੍ਰੀਮੀਅਰ ਲੀਗ ‘ਚ ਆਖਿਰਕਾਰ ਜਿੱਤ ਹੋ ਗਈ ਹੈ। WPL 2024 ਸੀਜ਼ਨ ਦੇ ਫਾਈਨਲ ਵਿੱਚ, ਬੈਂਗਲੁਰੂ ਨੇ ਦਿੱਲੀ ਕੈਪੀਟਲਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਡਬਲਯੂ.ਪੀ.ਐੱਲ. ਦੇ ਦੂਜੇ ਸੀਜ਼ਨ ਦੇ ਇਸ ਫਾਈਨਲ ‘ਚ ਬੈਂਗਲੁਰੂ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਦਿੱਲੀ ਨੂੰ ਹਰਾ ਕੇ ਫ੍ਰੈਂਚਾਇਜ਼ੀ ਦੇ ਇਤਿਹਾਸ ‘ਚ ਪਹਿਲਾ ਖਿਤਾਬ ਜਿੱਤਿਆ।

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ 17 ਮਾਰਚ ਦੀ ਰਾਤ ਨੂੰ ਖੇਡੇ ਗਏ ਇਸ ਫਾਈਨਲ ਵਿੱਚ ਦੋਵੇਂ ਟੀਮਾਂ ਪਹਿਲੇ ਖ਼ਿਤਾਬ ਲਈ ਭਿੜ ਰਹੀਆਂ ਸਨ। ਦਿੱਲੀ ਟੂਰਨਾਮੈਂਟ ‘ਚ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪਹੁੰਚੀ ਸੀ, ਜਦਕਿ ਬੈਂਗਲੁਰੂ ਦਾ ਇਹ ਪਹਿਲਾ ਖਿਤਾਬੀ ਮੁਕਾਬਲਾ ਸੀ। ਪਿਛਲੇ ਸਾਲ ਦਿੱਲੀ ਨੂੰ ਮੁੰਬਈ ਇੰਡੀਅਨਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਇਸ ਵਾਰ ਬੈਂਗਲੁਰੂ ਨੇ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਵਿਸ਼ਵ ਕ੍ਰਿਕਟ ਵਿੱਚ ਆਪਣੀ ਕਪਤਾਨੀ ਵਿੱਚ ਆਸਟਰੇਲੀਆਈ ਟੀਮ ਨੂੰ ਰਿਕਾਰਡ 5 ਵਿਸ਼ਵ ਕੱਪ ਜਿਤਾਉਣ ਵਾਲੀ ਅਨੁਭਵੀ ਮੇਗ ਲੈਨਿੰਗ ਨੂੰ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

Likes:
0 0
Views:
8384
Article Categories:
Sports

Leave a Reply

Your email address will not be published. Required fields are marked *