ਰਜਨੀਕਾਂਤ ਦੀ ਫਿਲਮ ਜੇਲਰ ਨੂੰ ਦਿੱਲੀ ਹਾਈਕੋਰਟ ਤੋਂ ਝਟਕਾ ਲੱਗਾ ਹੈ। ਜ਼ਬਰਦਸਤ ਕਾਰੋਬਾਰ ਕਰ ਰਹੀ ਇਸ ਫਿਲਮ ਨੂੰ ਆਈ.ਪੀ.ਐੱਲ ਕਾਰਨ ਝਟਕਾ ਲੱਗਾ ਹੈ। ਦਰਅਸਲ, ਇਸ ਫਿਲਮ ਵਿੱਚ ਆਈਪੀਐਲ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਜਰਸੀ ਦੀ ਵਰਤੋਂ ਕੀਤੀ ਗਈ ਹੈ ਅਤੇ ਹਾਈ ਕੋਰਟ ਨੇ ਇਸ ਫਿਲਮ ਦੇ ਨਿਰਮਾਤਾਵਾਂ ਨੂੰ ਫਿਲਮ ਤੋਂ ਉਨ੍ਹਾਂ ਦ੍ਰਿਸ਼ਾਂ ਨੂੰ ਹਟਾਉਣ ਜਾਂ ਸੁਧਾਰਨ ਦੇ ਆਦੇਸ਼ ਦਿੱਤੇ ਹਨ ਜਿੱਥੇ ਇਸ ਟੀਮ ਦੀ ਜਰਸੀ ਵਰਤੀ ਗਈ ਹੈ। ਅਸਲ ‘ਚ ਇਸ ਫਿਲਮ ‘ਚ ਇਕ ਸ਼ੂਟਰ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਜਰਸੀ ਪਾਈ ਹੋਈ ਹੈ। ਹਾਈ ਕੋਰਟ ਨੇ ਫਿਲਮ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਉਹ ਫਿਲਮ ਦੇ ਉਨ੍ਹਾਂ ਦ੍ਰਿਸ਼ਾਂ ਨੂੰ ਹਟਾਉਣ ਜਾਂ ਸੋਧਣ, ਜਿਸ ਵਿੱਚ ਨਿਸ਼ਾਨੇਬਾਜ਼ ਨੇ ਆਰਸੀਬੀ ਦੀ ਜਰਸੀ ਪਾਈ ਹੋਈ ਹੈ।
ਹਾਈ ਕੋਰਟ ਨੇ ਫਿਲਮ ਨਿਰਮਾਤਾਵਾਂ ਨੂੰ 1 ਸਤੰਬਰ ਤੱਕ ਫਿਲਮ ਦੇ ਸਾਰੇ ਦ੍ਰਿਸ਼ਾਂ ਨੂੰ ਹਟਾਉਣ ਜਾਂ ਸੋਧਣ ਲਈ ਕਿਹਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਆਰਸੀਬੀ ਦੀ ਜਰਸੀ ਕਿਸੇ ਵੀ ਸਿਨੇਮਾ ਹਾਲ ਵਿੱਚ ਨਹੀਂ ਦਿਖਾਈ ਜਾਵੇਗੀ। ਆਈਪੀਐਲ ਟੀਮ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਫਿਲਮ ਵਿੱਚ ਆਰਸੀਬੀ ਦੀ ਜਰਸੀ ਦੀ ਵਰਤੋਂ ’ਤੇ ਇਤਰਾਜ਼ ਜਤਾਇਆ ਸੀ। ਫਿਲਮ ਵਿੱਚ ਇੱਕ ਕੰਟਰੈਕਟ ਕਿਲਰ ਆਰਸੀਬੀ ਦੀ ਜਰਸੀ ਪਾਉਂਦਾ ਹੈ।ਆਰਸੀਬੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਜਰਸੀ ਦੀ ਵਰਤੋਂ ਨਕਾਰਾਤਮਕ ਤਰੀਕੇ ਨਾਲ ਕੀਤੀ ਗਈ ਹੈ ਅਤੇ ਫਿਲਮ ਵਿੱਚ ਜਰਸੀ ਦੀ ਵਰਤੋਂ ਕਰਨ ਤੋਂ ਪਹਿਲਾਂ ਟੀਮ ਦੀ ਮਨਜ਼ੂਰੀ ਨਹੀਂ ਲਈ ਗਈ ਸੀ। ਆਰਸੀਬੀ ਨੇ ਕਿਹਾ ਹੈ ਕਿ ਇਸ ਨਾਲ ਉਸ ਦੀ ਬ੍ਰਾਂਡ ਇਮੇਜ ‘ਤੇ ਮਾੜਾ ਅਸਰ ਪੈ ਰਿਹਾ ਹੈ।