ਰਾਇਲ ਚੈਲੰਜਰਜ਼ ਬੰਗਲੌਰ ਨੇ ਆਈਪੀਐਲ 2024 ਸੀਜ਼ਨ ਵਿੱਚ ਆਪਣਾ ਜਿੱਤ ਵਾਲਾ ਖਾਤਾ ਖੋਲ੍ਹ ਲਿਆ ਹੈ ਅਤੇ ਉਹ ਵੀ ਆਪਣੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ। ਹੋਲੀ ਦੇ ਦਿਨ ਚਿੰਨਾਸਵਾਮੀ ਸਟੇਡੀਅਮ ‘ਚ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨਾਲ ਦੌੜਾਂ ਦੀ ‘ਹੋਲੀ’ ਖੇਡੀ ਅਤੇ ਟੀਮ ਨੂੰ 4 ਵਿਕਟਾਂ ਨਾਲ ਜਿੱਤ ਦਿਵਾਈ। ਇਸ ਨਾਲ ਘਰੇਲੂ ਟੀਮ ਨੇ ਸੈਸ਼ਨ ਦੇ ਲਗਾਤਾਰ ਛੇਵੇਂ ਮੈਚ ਵਿੱਚ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਕੋਹਲੀ ਬੈਂਗਲੁਰੂ ਦੀ ਇਸ ਜਿੱਤ ਦਾ ਸਿਤਾਰਾ ਰਿਹਾ, ਜਿਸ ਨੇ ਪਹਿਲੇ ਓਵਰ ‘ਚ ਹੀ 4 ਚੌਕੇ ਲਗਾਏ ਅਤੇ ਫਿਰ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਅੰਤ ‘ਚ ਦਿਨੇਸ਼ ਕਾਰਤਿਕ ਨੇ ਸਿਰਫ 10 ਗੇਂਦਾਂ ‘ਤੇ 28 ਦੌੜਾਂ ਦੀ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ 4 ਗੇਂਦਾਂ ਪਹਿਲਾਂ ਜਿੱਤ ਦਿਵਾਈ।
