ਕਰੋ ਜਾਂ ਮਰੋ ਵਾਲੇ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 60 ਦੌੜਾਂ ਨਾਲ ਹਰਾਇਆ ਹੈ। ਆਰਸੀਬੀ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਬੈਂਗਲੁਰੂ ਨੇ ਪਹਿਲਾਂ ਖੇਡਦਿਆਂ 241 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਜਵਾਬ ‘ਚ ਪੰਜਾਬ ਦੀ ਟੀਮ 181 ਦੌੜਾਂ ‘ਤੇ ਢੇਰ ਹੋ ਗਈ। ਇਸ ਨਾਲ ਪੰਜਾਬ ਪਲੇਆਫ ਦੀ ਦੌੜ ਤੋਂ ਵੀ ਬਾਹਰ ਹੋ ਗਿਆ ਹੈ। ਆਰਸੀਬੀ ਲਈ ਵਿਰਾਟ ਕੋਹਲੀ ਨੇ ਪਹਿਲਾਂ 92 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਫਿਰ ਗੇਂਦਬਾਜ਼ਾਂ ਨੇ ਕਮਾਲ ਕਰ ਦਿੱਤਾ। ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਜਦੋਂ ਕਿ ਲਾਕੀ ਫਰਗੂਸਨ, ਸਵਪਨਿਲ ਸਿੰਘ ਅਤੇ ਕਰਨ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ।
![rcb beat pbks by 60 runs](https://www.sadeaalaradio.co.nz/wp-content/uploads/2024/05/WhatsApp-Image-2024-05-10-at-12.11.24-AM.jpeg)