ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਈਪੀਐਲ ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਪਹਿਲੀ ਵਾਰ ਕਪਤਾਨੀ ਕਰ ਰਹੇ ਰਜਤ ਪਾਟੀਦਾਰ ਨੇ ਕਪਤਾਨੀ ‘ਚ ਪਹਿਲਾਂ ਆਪਣੀ ਚਤੁਰਾਈ ਦਿਖਾਈ ਅਤੇ ਫਿਰ ਬੱਲੇ ਨਾਲ 16 ਗੇਂਦਾਂ ‘ਚ 34 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਹਿਲਾਂ ਖੇਡਦਿਆਂ ਕੇਕੇਆਰ ਨੇ ਆਰਸੀਬੀ ਨੂੰ 175 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ ਆਰਸੀਬੀ ਨੇ ਸਿਰਫ਼ 6 ਓਵਰਾਂ ਵਿੱਚ 80 ਦੌੜਾਂ ਬਣਾ ਲਈਆਂ ਸਨ। ਬੈਂਗਲੁਰੂ ਨੇ 16.2 ਓਵਰਾਂ ‘ਚ ਟੀਚੇ ਦਾ ਪਿੱਛਾ ਕਰ ਲਿਆ। ਫਿਲ ਸਾਲਟ ਨੇ 31 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਵਿਰਾਟ ਕੋਹਲੀ 36 ਗੇਂਦਾਂ ਵਿੱਚ 59 ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਨਾਲ ਆਰਸੀਬੀ ਨੇ ਕੇਕੇਆਰ ਤੋਂ 18 ਸਾਲ ਪੁਰਾਣੇ ਬਦਲਾ ਲੈ ਲਿਆ। ਦਰਅਸਲ, 18 ਸਾਲ ਬਾਅਦ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਓਪਨਿੰਗ ਮੈਚ ਖੇਡਿਆ ਗਿਆ ਸੀ। 2008 ਵਿੱਚ, ਕੇਕੇਆਰ ਨੇ ਆਰਸੀਬੀ ਨੂੰ ਹਰਾਇਆ। ਹੁਣ 2025 ਵਿੱਚ RCB ਨੇ ਬਦਲਾ ਲਿਆ।
