ਮੌਜੂਦਾ ਸਮੇਂ ‘ਚ ਨਿਊਜ਼ੀਲੈਂਡ ਵਾਸੀ ਮਹਿੰਗਾਈ ਸਣੇ ਕਈ ਮੁੱਦਿਆਂ ਦੇ ਨਾਲ ਜੂਝ ਰਹੇ ਹਨ। ਇੰਨਾਂ ਮਾਮਲਿਆਂ ‘ਚ ਸਪਲਾਈ ਚੈਨ ਦੀ ਮੰਗ ‘ਚ ਲਗਾਤਾਰ ਹੋ ਰਿਹਾ ਵਾਧਾ ਵੀ ਸ਼ਾਮਿਲ ਹੈ। ਪਰ ਹੁਣ ਇੰਨਾਂ ਮਸਲਿਆਂ ਨੂੰ ਲੈ ਕੇ ਰਿਜ਼ਰਵ ਬੈਂਕ ਆਫ ਨਿਊਜੀਲੈਂਡ ਦੇ ਗਵਰਨਰ ਐਡਰੀਆਨ ਓਰ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਨਾਂ ਸਮੱਸਿਆਵਾਂ ਦੇ ਹੱਲ ਲਈ ਨਿਊਜੀਲੈਂਡ ਸਰਕਾਰ ਨੂੰ ਬੀਤੇ ਸਮੇਂ ਵਿੱਚ ਸਾਹਮਣੇ ਆਈ ਰਿਕਾਰਡਤੋੜ ਨੈੱਟ ਮਾਈਗ੍ਰੇਸ਼ਨ ‘ਤੇ ਕਾਬੂ ਪਾਉਣਾ ਚਾਹੀਦਾ ਹੈ। ਯਾਨੀ ਕਿ ਪ੍ਰਵਾਸੀਆਂ ਦੀ ਆਮਦ ‘ਤੇ ਰੋਕ ਲਾਉਣੀ ਪਏਗੀ। ਉਨ੍ਹਾਂ ਇਹ ਵਿਚਾਰ ਮੋਨੀਟਰੀ ਪਾਲਸੀ ਸਟੈਟਮੈਂਟ ਵਿੱਚ ਸਾਂਝੇ ਕੀਤੇ ਹਨ। ਪਰ ਨਿਊਜ਼ੀਲੈਂਡ ਦੀ ਸਰਕਾਰ ਦਾ ਕੀ ਰੁੱਖ ਰਹਿੰਦਾ ਹੈ ਇਸਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
