[gtranslate]

ਰਵੀ ਸ਼ਾਸਤਰੀ ਨੇ ਕੀਤੀ ਪੁਸ਼ਟੀ, ਟੀ 20 ਵਿਸ਼ਵ ਕੱਪ ਤੋਂ ਬਾਅਦ ਛੱਡਣਗੇ ਟੀਮ ਇੰਡੀਆ ਦੇ ਕੋਚ ਦਾ ਅਹੁਦਾ

ravi shastri hints at stepping down

ਕੁੱਝ ਦਿਨ ਪਹਿਲਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ -20 ਵਿਸ਼ਵ ਕੱਪ ਤੋਂ ਬਾਅਦ 20-20 ਫਾਰਮੈਟ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਉੱਥੇ ਹੀ ਹੁਣ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੇ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਨੂੰ ਇੱਕ ਨਵਾਂ ਕੋਚ ਮਿਲਣਾ ਤੈਅ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਟੀ -20 ਵਿਸ਼ਵ ਕੱਪ ਤੋਂ ਬਾਅਦ ਹੁਣ ਟੀਮ ਇੰਡੀਆ ਦੇ ਕੋਚ ਨਹੀਂ ਰਹਿਣਗੇ। ਰਵੀ ਸ਼ਾਸਤਰੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ, ਕਿ ਉਹ, ਉਹ ਸਭ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ ਜੋ ਉਹ ਇੱਕ ਕੋਚ ਵਜੋਂ ਪ੍ਰਾਪਤ ਕਰਨਾ ਚਾਹੁੰਦੇ ਸਨ। ਇੰਗਲੈਂਡ ਦੇ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਰਵੀ ਸ਼ਾਸਤਰੀ ਨੇ ਕੋਚ ਦੇ ਅਹੁਦੇ ‘ਤੇ ਨਾ ਰਹਿਣ ਬਾਰੇ ਗੱਲ ਕੀਤੀ ਹੈ।

ਰਵੀ ਸ਼ਾਸਤਰੀ ਨੇ ਕਿਹਾ, “ਮੈਂ ਟੀਮ ਇੰਡੀਆ ਲਈ ਪਿਛਲੇ ਪੰਜ ਸਾਲਾਂ ਵਿੱਚ ਜੋ ਵੀ ਹਾਸਿਲ ਕਰਨਾ ਚਾਹੁੰਦਾ ਸੀ ਉਹ ਹਾਸਿਲ ਕਰ ਲਿਆ ਹੈ। ਅਸੀਂ ਨੰਬਰ ਇੱਕ ਟੈਸਟ ਟੀਮ ਹਾਂ। ਕੋਈ ਵੀ ਦੇਸ਼ ਅਜਿਹਾ ਨਹੀਂ ਹੈ ਜਿੱਥੇ ਸਾਨੂ ਜਿੱਤ ਨਾ ਮਿਲੀ ਹੋਵੇ।” ਰਵੀ ਸ਼ਾਸਤਰੀ 2017 ਵਿੱਚ ਚੈਂਪੀਅਨਜ਼ ਟਰਾਫੀ ਤੋਂ ਬਾਅਦ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਸਨ। ਰਵੀ ਸ਼ਾਸਤਰੀ ਦਾ ਕਾਰਜਕਾਲ ਯੂਏਈ ਵਿੱਚ ਹੋਣ ਵਾਲੇ ਟੀ -20 ਵਿਸ਼ਵ ਕੱਪ ਤੱਕ ਹੈ। ਅਜਿਹੀਆਂ ਖਬਰਾਂ ਹਨ ਕਿ ਬੀਸੀਸੀਆਈ ਨੇ ਰਵੀ ਸ਼ਾਸਤਰੀ ਨੂੰ ਦੱਖਣੀ ਅਫਰੀਕਾ ਦੌਰੇ ‘ਤੇ ਕੋਚ ਦੇ ਤੌਰ ‘ਤੇ ਬਣੇ ਰਹਿਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

Leave a Reply

Your email address will not be published. Required fields are marked *