ਟੋਕੀਓ ਓਲੰਪਿਕਸ ਦਾ 13 ਵਾਂ ਦਿਨ ਭਾਰਤ ਦੇ ਲਈ ਕਾਫੀ ਚੰਗਾ ਸਾਬਿਤ ਹੋ ਰਿਹਾ ਹੈ। ਬੁੱਧਵਾਰ ਨੂੰ ਭਾਰਤੀ ਪਹਿਲਵਾਨਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਰਵੀ ਕੁਮਾਰ ਅਤੇ ਦੀਪਕ ਪੂਨੀਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਨੀਰਜ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 86.65 ਮੀਟਰ ਦਾ ਥ੍ਰੋ ਕੀਤਾ ਸੀ। ਇਸ ਪ੍ਰਦਰਸ਼ਨ ਤੋਂ ਬਾਅਦ ਨੀਰਜ ਤੋਂ ਮੈਡਲ ਦੀ ਉਮੀਦ ਵੱਧ ਗਈ ਹੈ।
That's how you finish in style! 😎
Second seed Deepak Punia gives #IND a semi-final entry in the men's 86kg freestyle wrestling! 🤼♂️#StrongerTogether | #Olympics | #Tokyo2020 | #BestOfTokyo pic.twitter.com/lb44bPOfsy
— #Tokyo2020 for India (@Tokyo2020hi) August 4, 2021
ਰਵੀ ਕੁਮਾਰ ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਰਵੀ ਨੇ ਕੁਆਰਟਰ ਫਾਈਨਲ ਵਿੱਚ ਬੁਲਗਾਰੀਆ ਦੇ ਜੋਰਡੀ ਵੈਂਜੇਲੋਵ ਨੂੰ 14-4 ਨਾਲ ਹਰਾਇਆ ਹੈ। ਜਦਕਿ ਦੀਪਕ ਪੂਨੀਆ (86 ਕਿਲੋ ਵਰਗ) ਨੇ ਵੀ ਕੁਆਰਟਰ ਫਾਈਨਲ ਮੈਚ ਜਿੱਤਿਆ ਹੈ। ਉਸ ਨੇ ਚੀਨ ਦੇ ਜੁਸ਼ੇਨ ਲਿਨ ਨੂੰ 6-3 ਨਾਲ ਹਰਾਇਆ ਹੈ। ਦੀਪਕ ਨੇ ਆਖਰੀ ਸਕਿੰਟ ਵਿੱਚ ਦਾਅ ਲਗਾ ਕੇ ਦੋ ਅੰਕ ਹਾਸਿਲ ਕੀਤੇ। ਦੀਪਕ ਪੂਨੀਆ ਦਾ ਸੈਮੀਫਾਈਨਲ ਵਿੱਚ ਅਮਰੀਕਾ ਦੇ ਡੇਵਿਡ ਮੌਰਿਸ ਟੇਲਰ ਨਾਲ ਮੁਕਾਬਲਾ ਹੋਵੇਗਾ। ਉਹ ਟੋਕੀਓ ਓਲੰਪਿਕਸ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੇ ਦੂਜੇ ਭਾਰਤੀ ਪਹਿਲਵਾਨ ਹਨ।