ਨਿਊਜ਼ੀਲੈਂਡ ‘ਚ ਵੱਸਦੇ ਭਾਰਤੀ ਭਾਈਚਾਰੇ ਲਈ ਬਹੁਤ ਵੱਡੀ ਖੁਸ਼ਖਬਰੀ ਆਈ ਹੈ, ਇੱਥੇ ਇੱਕ ਵਾਰ ਭਾਰਤੀਆਂ ਦਾ ਮਾਣ ਵਧਿਆ ਹੈ। ਦਰਅਸਲ ਭਾਰਤੀ ਮੂਲ ਦੇ ਰਵੀਨ ਜਾਦੂਰਾਮ ਨੂੰ ਨਿਊਜ਼ੀਲੈਂਡ ਇਨਫਰਾਸਟਰਕਚਰ ਕਮਿਸ਼ਨ ਦਾ ਚੈਅਰ ਐਲਾਨਿਆ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਡਾਕਟਰ ਐਲਨ ਬੋਲਾਰਡ ਦੀ ਥਾਂ ‘ਤੇ ਦਿੱਤਾ ਗਿਆ ਹੈ ਅਤੇ ਇਸ ਦਾ ਐਲਾਨ ਇਨਫਰਾਸਟਰਕਚਰ ਮਨਿਸਟਰ ਕ੍ਰਿਸ ਬਿਸ਼ਪ ਨੇ ਕੀਤਾ ਹੈ। ਇਸ ਤੋਂ ਪਹਿਲਾਂ ਰਵੀਨ ਜਾਦੂਰਾਮ ਮੈਂਬਰ ਆਫ ਬੋਰਡ ਸਨ।