ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚੂਹਿਆਂ ਨੇ ਹਲਚਲ ਮਚਾ ਦਿੱਤੀ ਹੈ। ਅੱਧੀ ਰਾਤ ਨੂੰ ਅਚਾਨਕ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਅਤੇ ਪੁਲਿਸ ਟੀਮਾਂ ਨੂੰ ਚੌਕਸ ਕਰ ਦਿੱਤਾ ਗਿਆ। ਸਾਇਰਨ ਵੱਜਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਮਾਮਲਾ ਲੁਧਿਆਣਾ ਦੇ ਚੌੜਾ ਬਾਜ਼ਾਰ ਸਥਿਤ ਇਲਾਹਾਬਾਦ ਬੈਂਕ ਦਾ ਹੈ। ਬੁੱਧਵਾਰ ਅੱਧੀ ਰਾਤ ਨੂੰ ਅਚਾਨਕ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਸੀ। ਲੋਕਾਂ ਨੇ ਸੋਚਿਆ ਕਿ ਸ਼ਾਇਦ ਕੋਈ ਬੈਂਕ ਅੰਦਰ ਵੜ ਗਿਆ ਹੈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਕੁੱਝ ਹੀ ਦੇਰ ‘ਚ ਬੈਂਕ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕੁੱਝ ਦੇਰ ਬਾਅਦ ਪੁਲਿਸ ਵੀ ਆ ਗਈ। ਪੁਲਿਸ ਟੀਮ ਦੇ ਨਾਲ ਲੋਕਾਂ ਨੇ ਆਸਪਾਸ ਦੇ ਇਲਾਕੇ ਦੀ ਤਲਾਸ਼ੀ ਲਈ। ਬੈਂਕ ਦੀ ਕੋਈ ਵੀ ਖਿੜਕੀ ਖੁੱਲ੍ਹੀ ਨਹੀਂ ਸੀ। ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਬੈਂਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਸਾਇਰਨ ਦੇ ਕੋਲ ਇੱਕ ਚੂਹੇ ਨੇ ਤਾਰ ਕੱਟ ਦਿੱਤੀ ਸੀ। ਇਸ ਕਾਰਨ ਅਚਾਨਕ ਸਾਇਰਨ ਵੱਜਣ ਲੱਗਾ ਸੀ।