ਸਿੱਧ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਬ੍ਰਿਟਿਸ਼ ਰੈਪਰ ਟਿਓਨ ਵੇਨ ਮੂਸੇ ਪਿੰਡ ਪਹੁੰਚਿਆ ਹੈ। ਵੇਨ ਨੇ ਪਿੰਡ ਮੂਸੇ ‘ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਕੀਤੀ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਇੱਥੇ ਹੈ ਅਤੇ ਪਰਿਵਾਰ ਨਾਲ ਵੀ ਸਮਾਂ ਬਿਤਾ ਰਿਹਾ ਹੈ। ਵੇਨ ਨੇ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤਾ ਹੈ। ਵੇਨ ਦੇ ਭਾਰਤ ਆ ਕੇ ਬਲਕੌਰ ਸਿੰਘ ਨੂੰ ਮਿਲਣ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧ ਮੂਸੇਵਾਲਾ ਦਾ ਅਗਲਾ ਗੀਤ ਉਸ ਨਾਲ ਹੋ ਸਕਦਾ ਹੈ ਅਤੇ ਇਸ ਦੀ ਸ਼ੂਟਿੰਗ ਵੀ ਪੰਜਾਬ ‘ਚ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵੀ ਵੇਨ ਨਾਲ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਲਕੌਰ ਸਿੰਘ ਯੂ.ਕੇ ਦੀ ਯਾਤਰਾ ‘ਤੇ ਗਏ ਸਨ ਅਤੇ ਬਰਨਾ ਬੋਆਏ ਨਾਲ ਮੁਲਾਕਤ ਕੀਤੀ ਸੀ। ਪਿਛਲੇ ਦਿਨੀਂ ਰਿਲੀਜ਼ ਹੋਇਆ ਗੀਤ ‘ਮੇਰਾ ਨਾ’ ਬਰਨਾ ਬੋਆਏ ਦੇ ਨਾਲ ਹੀ ਸੀ।
ਇਸ ਦੌਰਾਨ ਵੇਨ ਨੇ ਬਲਕੌਰ ਸਿੰਘ ਨਾਲ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੀ ਸਵਾਰੀ ਵੀ ਕੀਤੀ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ। ਵੇਨ ਨੇ ਸਵਰਾਜ ਟ੍ਰੈਕਟਰ ਦੇ ਸਟੰਟ ਨੂੰ ਵੀ ਦੇਖਿਆ ਅਤੇ ਕੈਮਰੇ ਵਿੱਚ ਕੈਦ ਕੀਤਾ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਟੀਮ ਨੂੰ ਉਹੀ ਸਟੰਟ ਕਰਨ ਲਈ ਕਿਹਾ ਜੋ ਕਿ ਸਿੱਧੂ ਮੂਸੇਵਾਲਾ ਖੁਦ ਅੱਗੇ ਦੇ ਟਾਇਰਾਂ ਨੂੰ ਹਵਾ ਵਿੱਚ ਚੁੱਕ ਕੇ ਕਰਦਾ ਸੀ। ਵੇਈਂ ਜਵਾਹਰਪੁਰ ਪਿੰਡ ਵੀ ਗਿਆ ਸੀ। ਜਿੱਥੇ ਸਿੱਧੂ ਮੂਸੇਵਾਲਾ ਨੂੰ ਸੜਕ ਦੇ ਵਿਚਕਾਰ ਗੋਲੀਆਂ ਮਾਰੀਆ ਗਈਆਂ ਸੀ। ਕੰਧ ‘ਤੇ ਗੋਲੀਆਂ ਦੇ ਨਿਸ਼ਾਨ ਅਤੇ ਸਿੱਧੂ ਮੂਸੇਵਾਲਾ ਦੀ ਪੋਸਟ ਦੇਖ ਕੇ ਵੇਨ ਭਾਵੁਕ ਹੋ ਗਿਆ। ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਵੀ ਸ਼ੇਅਰ ਕੀਤਾ ਹੈ।