ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ। ਫੋਟੋਸ਼ੂਟ ਕਰਵਾਉਂਦੇ ਸਮੇਂ ਰਣਵੀਰ ਨੇ ਸੋਚਿਆ ਹੋਵੇਗਾ ਕਿ ਇਸ ਨੂੰ ਲੈ ਕੇ ਕਾਫੀ ਚਰਚਾ ਹੋਵੇਗੀ, ਪਰ ਚਰਚਾ ਦੇ ਵਿਚਕਾਰ ਇੰਨਾ ਵਿਰੋਧ ਹੋਵੇਗਾ, ਸ਼ਾਇਦ ਅਦਾਕਾਰ ਨੂੰ ਵੀ ਇਸ ਦਾ ਅੰਦਾਜ਼ਾ ਨਹੀਂ ਹੋਵੇਗਾ। ਲਗਾਤਾਰ ਵਿਰੋਧ ਅਤੇ ਆਲੋਚਨਾ ਤੋਂ ਬਾਅਦ ਹੁਣ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਨੋਟਿਸ ਭੇਜ ਕੇ 22 ਅਗਸਤ ਨੂੰ ਥਾਣੇ ਬੁਲਾਇਆ ਹੈ। ਯਾਨੀ ਕਿ 22 ਅਗਸਤ ਨੂੰ ਰਣਵੀਰ ਨੂੰ ਮੁੰਬਈ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਿਸ ਸਟੇਸ਼ਨ ਜਾਣਾ ਪਏਗਾ।
ਸੂਤਰਾਂ ਮੁਤਾਬਿਕ ਮੁੰਬਈ ਪੁਲਿਸ ਦੀ ਇੱਕ ਟੀਮ ਨੋਟਿਸ ਦੇਣ ਲਈ ਰਣਵੀਰ ਸਿੰਘ ਦੇ ਘਰ ਵੀ ਗਈ ਸੀ ਪਰ ਉਹ ਘਰ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਨੋਟਿਸ ਨਹੀਂ ਦਿੱਤਾ ਜਾ ਸਕਿਆ। ਹੁਣ ਪੁਲਿਸ ਅਭਿਨੇਤਾ ਨੂੰ ਉਨ੍ਹਾਂ ਦੇ ਘਰ ਜਾ ਕੇ ਨੋਟਿਸ ਦੇਣ ਦੀ ਕੋਸ਼ਿਸ਼ ਕਰੇਗੀ ਜਾਂ ਮੇਲ ‘ਤੇ ਨੋਟਿਸ ਭੇਜੇਗੀ।