ਪਿੱਛਲੇ 9 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਜਿੱਥੇ ਪੰਜਾਬੀ ਇੰਡਸਟਰੀ ਦੇ ਕਲਾਕਾਰ ‘ਤੇ ਅਦਾਕਾਰ ਕਿਸਾਨਾਂ ਨੂੰ ਬਹੁਤ ਸੁਪੋਰਟ ਕਰ ਰਹੇ ਹਨ। ਉੱਥੇ ਹੀ ਕੁੱਝ ਕੁ ਅਦਾਕਾਰਾ ਨੂੰ ਲੈ ਕੇ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ । ਦਰਅਸਲ ਲੋਕਾਂ ਵੱਲੋ ਅਦਾਕਾਰ ਐਮੀ ਵਿਰਕ ਦਾ ਵਿਰੋਧ ਕੀਤਾ ਜਾਂ ਰਿਹਾ ਹੈ ਕਿ ਉਹਨਾਂ ਵਲੋਂ Zee ਨਾਲ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਸੋਸ਼ਲ ਮੀਡੀਆ ਤੇ ਕੁੱਝ ਪੋਸਟਾਂ ਰਣਜੀਤ ਬਾਵਾ ਤੇ ਐਮੀ ਵਿਰਕ ਨੂੰ ਲੈ ਕੇ ਕਾਫੀ ਵਾਇਰਲ ਹੋ ਰਹੀਆਂ ਹਨ। ਕਿ ਜਿਸ ਫਿਲਮ ਨੂੰ ਰਣਜੀਤ ਬਾਵਾ ਨੇ ਠੁਕਰਾ ਦਿੱਤਾ ਸੀ ਉਸ ਹੀ ਬਾਲੀਵੁੱਡ ਫਿਲਮ ਨੂੰ ਐਮੀ ਵਿਰਕ ਨੇ ਹਾਂ ਕਰ ਦਿੱਤੀ ਹੈ। ਇਸ ਗੱਲਬਾਤ ਦੇ ਚਲਦੇ ਐਮੀ ਵਿਰਕ ਦਾ ਪਬਲਿਕ ਵਲੋਂ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
🙏🏻 #KisanMajdoorEktaZindabaad pic.twitter.com/fNlnOu3OB7
— Ranjit Bawa (@BawaRanjit) August 24, 2021
ਦੱਸਣਯੋਗ ਹੈ ਕਿ ਉੱਥੇ ਹੀ ਹੁਣ ਰਣਜੀਤ ਬਾਵਾ ਨੇ ਇਸ ਗੱਲ ਨੂੰ ਲੈ ਕੇ ਵਿਸ਼ੇਸ਼ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ, ਜੀ ਨਿਊਜ ਦੇ ਸ਼ੋਅ ਵਿੱਚ ਮੈ ਨਹੀ ਗਿਆ ਉਹ ਮੇਰਾ ਤੇ ਮੇਰੀ ਟੀਮ ਦਾ ਫੈਸਲਾਂ ਸੀ । ਕਿਉਕਿ ਕਿਸਾਨ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਸੀ ਨਹੀ ਜਾਣਾ, ਕੁੱਝ ਕੁ ਦਿਨਾਂ ਦੀ ਇੱਕ ਪੋਸਟ ਵਾਇਰਲ ਹੋ ਰਹੀ ਇੱਕ ਬੋਲੀਵੁੱਡ ਦੀ ਕਿਸੇ ਆਉਣ ਵਾਲੀ ਫਿਲਮ ਨੂੰ ਲੈ ਕੇ ਉਸਦੀ ਮੇਰੇ ਜਾਂ ਮੇਰੀ ਟੀਮ ਤੱਕ ਕੋਈ ਜਾਣਕਾਰੀ ਨਹੀ, ਸੋ ਕਿਸੇ ਵੀ ਕਲਾਕਾਰ ਵੀਰ ਨਾਲ ਨਾ ਜੋੜਿਆ ਜਾਵੇ, ਸਭ ਦਾ ਆਪਣਾ ਕੰਮ ਤੇ ਫੈਸਲਾ, ਮੇਰੀ ਹਮੇਸਾ ਸਪੋਰਟ ਰਹੇਗੀ ਪੰਜਾਬ ਤੇ ਕਿਸਾਨੀ ਨੂੰ, ਆਪਾਂ ਰਲ ਮਿਲ ਕੇ ਇੱਕਜੁੱਟ ਹੋ ਕੇ ਬਿੱਲਾਂ ਦਾ ਵਿਰੋਧ ਕਰਦੇ ਰਹੀਏ। ਕਿਸਾਨ ਮਜਦੂਰ ਏਕਤਾ ਜਿੰਦਾਬਾਦ, ਮਿੱਟੀ ਦਾ ਬਾਵਾ।”