[gtranslate]

‘ਗੁੱਡ ਲੱਕ ਜੈਰੀ’ ਫਿਲਮ ‘ਤੇ ਭੜਕੇ ਰਣਜੀਤ ਬਾਵਾ ਨੇ ਕਿਹਾ – ‘ਪੰਜਾਬ ਨੂੰ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਨਸ਼ੇ ਵਾਲਾ…’

ranjit bawa on movie good luck jerry

ਬਾਲੀਵੁੱਡ ਅਤੇ ਪਾਲੀਵੁੱਡ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਨੇ। ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਬਾਲੀਵੁੱਡ ਫਿਲਮ ‘ਗੁੱਡ ਲੱਕ ਜੈਰੀ’ ਦਾ ਵਿਰੋਧ ਕੀਤਾ ਹੈ। ਬਾਵਾ ਨੇ ਕਿਹਾ ਕਿ ਇਸ ਫਿਲਮ ਵਿੱਚ ਪੰਜਾਬ ਨੂੰ ਇੱਕ ਵਾਰ ਫਿਰ ਚਿੱਟੇ (ਨਸ਼ੇ) ਵਜੋਂ ਦਿਖਾਉਣ ‘ਤੇ ਨਰਾਜ਼ਗੀ ਜਤਾਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਬਾਲੀਵੁੱਡ ਫਿਲਮਾਂ ‘ਚ ਪੰਜਾਬ ਨੂੰ ਸਿਰਫ ਨਸ਼ੇ ਵਾਲੇ ਸੂਬੇ ਵਜੋਂ ਹੀ ਦਿਖਾਇਆ ਜਾਵੇਗਾ ? ਗਾਇਕ ਜੱਸੀ ਨੇ ਵੀ ਬਾਵਾ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਲੀਵੁੱਡ ਹਮੇਸ਼ਾ ਹੀ ਪੰਜਾਬ ਨੂੰ ਵਿਚਾਰਹੀਣ ਦਿਖਾ ਰਿਹਾ ਹੈ। ਇਸ ਦਾ ਕਾਰਨ ਪੰਜਾਬ ਸਰਕਾਰ ਦੀ ਕੋਈ ਕਲਚਰ ਪਾਲਿਸੀ ਨਾ ਹੋਣਾ ਹੈ।

ਕਿਸਾਨ ਅੰਦੋਲਨ ਨੂੰ ਲੈ ਕੇ ਇਸ ਤੋਂ ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ ਆਹਮੋ-ਸਾਹਮਣੇ ਆ ਚੁੱਕੇ ਹਨ। ਸਾਰੇ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ। ਹਾਲਾਂਕਿ ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰਾਂ ਨੇ ਇਸ ‘ਤੇ ਚੁੱਪ ਧਾਰੀ ਰੱਖੀ ਸੀ। ਜਿਸ ਨੂੰ ਲੈ ਕੇ ਬਾਲੀਵੁੱਡ ਅਦਾਕਾਰਾਂ ਤੋਂ ਤਿੱਖੇ ਸਵਾਲ ਵੀ ਪੁੱਛੇ ਗਏ। ਇੱਥੋਂ ਤੱਕ ਕਿਹਾ ਗਿਆ ਕਿ ਉਹ ਫਿਲਮਾਂ ਵਿੱਚ ਸਰਦਾਰ ਬਣ ਕੇ ਕਮਾਉਂਦੇ ਨੇ ਅਤੇ ਜਦੋਂ ਸਿੱਖ ਅੰਦੋਲਨ ਕਰ ਰਹੇ ਨੇ ਤਾਂ ਉਹ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ।

Leave a Reply

Your email address will not be published. Required fields are marked *