ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਸ ਸਮੇ Albums ਦਾ ਦੌਰ ਚੱਲ ਰਿਹਾ ਹੈ। ਐਲਬਮਾਂ ਦੇ ਦੌਰ ਦੌਰਾਨ ਇੰਝ ਜਾਪ ਰਿਹਾ ਹੈ ਕੇ ਕੋਈ ਵੀ ਗਾਇਕ ਇਸ ਟਰੈਂਡ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ। ਕਿਉਂਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਵੱਡੇ ਕਲਾਕਾਰ ਨੇ ਹੁਣ ਆਪਣੀਆਂ Albums ਰਿਲੀਜ਼ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ। ਇਸ ਦੌਰਾਨ ਹੁਣ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਆਪਣੇ ਪ੍ਰਸੰਸਕਾਂ ਨੂੰ ਤੋਹਫ਼ਾ ਦਿੰਦਿਆਂ ਆਪਣੀ ਨਵੀ ਐਲਬਮ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਰਣਜੀਤ ਬਾਵਾ ਦੀ ਐਲਬਮ ‘Loud’ ਦਾ ਪਹਿਲਾ ਗੀਤ 15 ਜੁਲਾਈ ਨੂੰ ਰਿਲੀਜ਼ ਹੋ ਜਾਏਗਾ। ਪੋਸਟਰ ‘ਤੇ ਖਾਸ ਤੌਰ ‘ਤੇ ਲਿਖਿਆ ਗਿਆ ਹੈ ਕਿ “ਸਪੀਕਰਾਂ ਦੀ ਆਵਾਜ਼ ਘੱਟ ਰੱਖਿਓ , ਬਾਵਾ ਆਪ ਈ ਉੱਚੀ ਗਾਉਂਦਾ”। ਟਾਈਟਲ ਟਰੈਕ Loud ਨੂੰ ਬੰਟੀ ਬੈਂਸ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ, ਦੇਸੀ ਕਰਿਊ ਦਾ ਸੰਗੀਤ ਇਸਨੂੰ ਹੋਰ ਖਾਸ ਬਣਾਏਗਾ। ਮਿੱਟੀ ਦਾ ਬਾਵਾ ਅਤੇ ਇੱਕ ਤਾਰੇ ਵਾਲਾ ਤੋਂ ਬਾਅਦ ਰਣਜੀਤ ਬਾਵਾ ਦੀ ਇਹ ਤੀਜੀ ਐਲਬਮ ਹੈ। ਕਲਾਕਾਰ ਦੀਆਂ ਪਿਛਲੀਆਂ ਦੋਵੇਂ ਐਲਬਮਾਂ ਬਹੁਤ ਹਿੱਟ ਰਹੀਆਂ ਸੀ। ਮਿੱਟੀ ਦਾ ਬਾਵਾ ਨੂੰ ਵਿਸ਼ੇਸ਼ ਤੌਰ ‘ਤੇ ਕਾਫੀ ਚੰਗਾ ਹੁੰਗਾਰਾ ਮਿਲਿਆ। ਰਣਜੀਤ ਤੋਂ ਉਸ ਦੀ ਆਉਣ ਵਾਲੀ ਐਲਬਮ ਨਾਲ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ।