ਰਣਬੀਰ ਕਪੂਰ ਅਤੇ ਆਲੀਆ ਭੱਟ ਹੁਣ ਪਤੀ-ਪਤਨੀ ਬਣ ਗਏ ਹਨ। ਦੋਵਾਂ ਦਾ ਵਿਆਹ ਹੋ ਚੁੱਕਾ ਹੈ। ਕਈ ਮਹੀਨਿਆਂ ਤੋਂ ਇਸ ਵਿਆਹ ਦੀਆਂ ਚਰਚਾਵਾਂ ਚੱਲ ਰਹੀਆਂ ਸਨ। 13 ਅਪ੍ਰੈਲ ਨੂੰ ਦੋਹਾਂ ਦੀ ਮਹਿੰਦੀ ਦੀ ਰਸਮ ਹੋਈ ਸੀ ਅਤੇ ਅੱਜ ਉਹ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਵਿਆਹ ‘ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਪੂਜਾ ਭੱਟ, ਆਕਾਸ਼ ਅੰਬਾਨੀ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
