[gtranslate]

ਆਕਲੈਂਡ ਦੇ ਜਿਊਲਰੀ ਸਟੋਰ ‘ਚ ਭੰਨਤੋੜ ਮਗਰੋਂ ਹੋਈ ਲੁੱਟ, ਹੁਣ ਲੁਟੇਰਿਆਂ ਦੀਆਂ ਪੈੜਾਂ ਲੱਭ ਰਹੀ ਪੁਲਿਸ !

ram raiders hit papatoetoe jeweller

ਆਕਲੈਂਡ ਦੇ ਜਿਊਲਰੀ ਸਟੋਰ ‘ਤੇ ਸ਼ਨੀਵਾਰ ਦੁਪਹਿਰ ਚੋਰਾਂ ਨੇ ਭੰਨਤੋੜ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਨੀਵਾਰ ਦੁਪਹਿਰ 4 ਵਜੇ ਤੋਂ ਬਾਅਦ ਪਾਪਾਟੋਏਟੋਏ ਦੇ ਈਸਟ ਤਾਮਾਕੀ ਰੋਡ ‘ਤੇ ਸੋਨਾ ਸੰਸਾਰ ਵਿਖੇ ਲੁਟੇਰਿਆਂ ਵੱਲੋਂ ਅਲਮਾਰੀਆਂ ਤੋੜ ਕੇ ਸਾਮਾਨ ਚੋਰੀ ਕਰਨ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਸੀ। ਉਸ ਸਮੇਂ ਸਟੋਰ ਵਿੱਚ ਤਿੰਨ ਕਰਮਚਾਰੀ ਮੌਜੂਦ ਸਨ, ਪਰ ਕੋਈ ਗਾਹਕ ਨਹੀਂ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਸੁਰੱਖਿਅਤ ਸਨ ਪਰ ਸਦਮੇ ‘ਚ ਹਨ। ਦੋਸ਼ੀ ਕਈ ਸਮਾਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ ਸਨ ਅਤੇ ਪੁਲਿਸ ਉਨ੍ਹਾਂ ਨੂੰ ਲੱਭਣ ਲਈ ਪੁੱਛਗਿੱਛ ਕਰ ਰਹੀ ਹੈ। ਇਹ ਕੰਮ ਲਗਾਤਾਰ ਜਾਰੀ ਹੈ, ਇਸ ਦੌਰਾਨ ਇਲਾਕੇ ਵਿੱਚ ਭਾਰੀ ਪੁਲਿਸ ਮੌਜੂਦ ਹੈ।

Leave a Reply

Your email address will not be published. Required fields are marked *