ਨਿਊਜ਼ੀਲੈਂਡ ‘ਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਇੱਕ ਵਾਰ ਫਿਰ ਆਕਲੈਂਡ ਤੋਂ ਸਾਹਮਣੇ ਆਇਆ ਹੈ। ਆਕਲੈਂਡ ‘ਚ ਸ਼ਰਾਬ ਦੀ ਦੁਕਾਨ ‘ਤੇ ਰਾਤੋ-ਰਾਤ ਹੋਈ ਚੋਰੀ ਤੋਂ ਬਾਅਦ ਪੁਲਿਸ ਹੁਣ “ਅਣਪਛਾਤੇ ਅਪਰਾਧੀਆਂ” ਦੀ ਭਾਲ ਕਰ ਰਹੀ ਹੈ। ਇੱਕ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 3.30 ਵਜੇ ਤੋਂ ਠੀਕ ਪਹਿਲਾਂ ਹਰਨੇ ਬੇ ਵਿੱਚ ਜੇਰਵੋਇਸ ਰੋਡ ‘ਤੇ ਲਿਕਰਲੈਂਡ ਬੁਟੀਕ ਵਿੱਚ ਜਾਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ। ਕੁੱਝ ਅਪਰਾਧੀ ਇੱਕ ਵਾਹਨ ਵਿੱਚ ਘਟਨਾ ਸਥਾਨ ਤੋਂ ਭੱਜਣ ਤੋਂ ਪਹਿਲਾਂ ਕੁੱਝ ਚੀਜ਼ਾਂ ਚੋਰੀ ਕਰ ਲੈ ਗਏ। ਵੀਰਵਾਰ ਸਵੇਰੇ ਦੁਕਾਨ ਦੇ ਦਰਵਾਜ਼ੇ ਅਤੇ ਸ਼ੀਸ਼ੇ ਟੁੱਟੇ ਹੋਏ ਸਨ। ਜੇਰਵੋਇਸ ਰੋਡ ‘ਤੇ ਨਜ਼ਦੀਕੀ ਡਾਕਘਰ ਵਿੱਚ ਇੱਕ ਔਰਤ ਨੇ ਦੱਸਿਆ ਕਿ ਉਸ ਦੀ ਗਿਣਤੀ ਅਨੁਸਾਰ, ਸ਼ਰਾਬ ਦੇ ਸਟੋਰ ‘ਤੇ ਪੰਜ ਵਾਰ ਲੁੱਟ ਕੀਤੀ ਗਈ ਹੈ।
