ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੇ ਇੱਕ ਸਮੂਹ ਨੇ ਆਕਲੈਂਡ ‘ਚ ਇੱਕ ਸਟੋਰ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ 1.30 ਵਜੇ ਦੇ ਕਰੀਬ ਰੇਮੁਏਰਾ ਦੇ ਅਪਲੈਂਡ ਰੋਡ ‘ਤੇ ਸਟੋਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੀ ਰਿਪੋਰਟ ਮਿਲੀ ਸੀ। “ਉਨ੍ਹਾਂ ਨੇ ਸਟੋਰ ‘ਚ ਦਾਖਲੇ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਸੀ । ਇਸ ਮਗਰੋਂ ਕਈ ਚੀਜ਼ਾਂ ਚੋਰੀ ਕੀਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ।” ਹਾਲਾਂਕਿ ਪੁਲਿਸ ਨੇ ਵਾਰਦਾਤ ‘ਚ ਵਰਤੀ ਗਈ ਗੱਡੀ ਨੂੰ ਥੋੜੀ ਦੂਰੀ ‘ਤੇ ਹੀ ਲੱਭ ਲਿਆ ਸੀ ਅਤੇ ਕਿਹਾ ਕਿ ਲੁੱਟ ‘ਚ ਸ਼ਾਮਿਲ ਵਿਅਕਤੀਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।
![ram-raid of store in central auckland](https://www.sadeaalaradio.co.nz/wp-content/uploads/2024/07/WhatsApp-Image-2024-07-06-at-9.03.52-AM-950x534.jpeg)