ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਰਾਮ ਰਹੀਮ ਵੀਰਵਾਰ ਸ਼ਾਮ ਪੰਜ ਵਜੇ ਸੁਨਾਰੀਆ ਜੇਲ੍ਹ ਛੱਡ ਕੇ ਯੂਪੀ ਦੇ ਬਾਗਪਤ ਲਈ ਰਵਾਨਾ ਹੋ ਗਿਆ ਸੀ। ਡੇਰਾ ਸੱਚਾ ਸੌਦਾ ਮੁਖੀ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਤੋਂ ਪਹਿਲਾਂ ਸਿਰਸਾ ਤੋਂ ਰਾਮ ਰਹੀਮ ਲਈ ਘੋੜੇ ਅਤੇ ਗਾਵਾਂ ਲਿਆਂਦੀਆਂ ਜਾ ਚੁੱਕੀਆਂ ਹਨ ਅਤੇ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਹੀ ਰਾਮ ਰਹੀਮ ਦਾ 15 ਅਗਸਤ ਨੂੰ ਜਨਮਦਿਨ ਹੈ, ਇਸ ਲਈ ਸਜ਼ਾ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਜੇਲ੍ਹ ਦੇ ਬਾਹਰ ਪ੍ਰੇਮੀਆਂ ਵਿਚਕਾਰ ਆਪਣਾ ਜਨਮ ਦਿਨ ਮਨਾਏਗਾ। ਰਾਮ ਰਹੀਮ ਨੂੰ ਇਸ ਸਾਲ ਜਨਵਰੀ ‘ਚ 40 ਦਿਨਾਂ ਦੀ ਪੈਰੋਲ ਮਿਲੀ ਸੀ। 30 ਮਹੀਨਿਆਂ ਦੀ ਕੈਦ ਵਿੱਚ ਰਾਮ ਰਹੀਮ ਦੀ ਇਹ 7ਵੀਂ ਪੈਰੋਲ ਹੈ।
