ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ’ਚੋਂ ਬਾਹਰ ਆਉਣ ਵਾਲਾ ਹੈ। ਰਿਪੋਰਟਾਂ ਅਨੁਸਾਰ ਰਾਮ ਰਹੀਮ ਦੀ ਫਰਲੋ ਮਨਜ਼ੂਰ ਹੋ ਗਈ ਹੈ। ਜਿਸ ਤੋਂ ਬਾਅਦ ਇਸ ਵਾਰ ਰਾਮ ਰਹੀਮ 21 ਦਿਨਾਂ ਦੇ ਲਈ ਜੇਲ੍ਹ ਚੋਂ ਬਾਹਰ ਆਵੇਗਾ। ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਨੂੰ ਤਿੰਨ ਹਫਤਿਆਂ ਦੀ ਫਰਲੋ ਮਿਲੀ ਹੈ। ਇਸ ਦੌਰਾਨ ਰਾਮ ਰਹੀਮ ਉਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ‘ਚ ਰਹੇਗਾ। ਦੱਸ ਦਈਏ ਕਿ ਥੋੜੀ ਦੇਰ ਵਿੱਚ ਰਾਮ ਰਹੀਮ ਸੁਨਾਰੀਆ ਜੇਲ੍ਹ ‘ਚੋਂ ਬਾਹਰ ਆਉਣਗੇ। ਇਸ ਦੇ ਮੱਦੇਨਜ਼ਰ ਸੁਨਾਰੀਆ ਜੇਲ ਕੰਪਲੈਕਸ ਦੇ ਬਾਹਰ ਸਕਿਊਰਿਟੀ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 7 ਵਾਰ ਪੈਰੋਲ ਮਿਲ ਚੁੱਕੀ ਹੈ। ਪੈਰੋਲ ਖਤਮ ਹੋਣ ਤੋਂ ਬਾਅਦ ਫਰਲੋ ਦੀ ਅਰਜ਼ੀ ਦਾਇਰ ਕੀਤੀ ਗਈ ਸੀ।