[gtranslate]

ਸਾਲ ‘ਚ ਤੀਜੀ ਵਾਰ ਪੈਰੋਲ ‘ਤੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਹਨੀਪ੍ਰੀਤ ਨਾਲ ਯੂਪੀ ਦੇ ਬਾਗਪਤ ਆਸ਼ਰਮ ਲਈ ਹੋਇਆ ਰਵਾਨਾ

Ram Rahim came out of Sunaria Jail

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਅੱਜ ਸਵੇਰੇ ਯੂਪੀ ਦੇ ਬਾਗਪਤ ਆਸ਼ਰਮ ਲਈ ਰਵਾਨਾ ਹੋ ਗਿਆ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮੁੱਖ ਚੇਲੀ ਹਨੀਪ੍ਰੀਤ ਵੀ ਹੈ। ਡੇਰਾ ਮੁਖੀ ਦਾ ਬਾਡੀਗਾਰਡ ਪ੍ਰੀਤਮ ਸਿੰਘ ਵੀ ਨਾਲ ਹੈ। ਹਨੀਪ੍ਰੀਤ ਨਾਲ ਰਾਮ ਰਹੀਮ ਦੋ ਗੱਡੀਆਂ ਵਿੱਚ ਯੂਪੀ ਲਈ ਰਵਾਨਾ ਹੋਇਆ ਹੈ। ਦੱਸ ਦੇਈਏ ਕਿ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਦੀ ਪੈਰੋਲ ਸ਼ੁੱਕਰਵਾਰ ਨੂੰ ਮਨਜ਼ੂਰ ਹੋ ਗਈ ਸੀ। ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਹ ਸ਼ਨੀਵਾਰ ਨੂੰ ਬਾਗਪਤ ਲਈ ਰਵਾਨਾ ਹੋ ਗਿਆ ਹੈ। ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਰਾਜਸਥਾਨ ਦੇ ਗੁਰੂਸਰ ਮੋਡੀਆ ਵੀ ਜਾ ਸਕਦਾ ਹੈ।

Leave a Reply

Your email address will not be published. Required fields are marked *