ਕਿਸਾਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਆਪਣਾ ਅੰਦੋਲਨ ਤੇਜ਼ ਕਰਨ ਦੀ ਤਿਆਰੀ ਕਰ ਲਈ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਅਤੇ ਆਪਣੀ ਗੱਲ ਮਨਵਾਉਣ ਲਈ ਕਿਸਾਨ 29 ਨਵੰਬਰ ਨੂੰ ਟਰੈਕਟਰਾਂ ‘ਤੇ ਸੰਸਦ ਭਵਨ ਜਾਣਗੇ।
ट्रैक्टर भी वही हैं और किसान भी वही। इस बार गूंगी-बहरी सरकार को जगाने और अपनी बात मनवाने के लिए किसान 29 नवंबर की ट्रैक्टरों से संसद भवन जाएंगे।#FarmersProtest
— Rakesh Tikait (@RakeshTikaitBKU) November 12, 2021
ਟਿਕੈਤ ਨੇ ਇੱਕ ਟਵੀਟ ‘ਚ ਲਿਖਿਆ ਹੈ ਕਿ, “ਟਰੈਕਟਰ ਵੀ ਉਹੀ ਨੇ ਅਤੇ ਕਿਸਾਨ ਵੀ ਉਹੀ। ਇਸ ਵਾਰ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਅਤੇ ਆਪਣੀ ਗੱਲ ਮਨਵਾਉਣ ਦੇ ਲਈ ਕਿਸਾਨ 29 ਨਵੰਬਰ ਟਰੈਕਟਰਾਂ ‘ਤੇ ਸੰਸਦ ਭਵਨ ਜਾਣਗੇ।”
जब तक तीनों काले कानूनों की वापसी और एमएसपी पर गारंटी कानून नहीं बनता तब तक आन्दोलन देश भर में जारी रहेगा ।
बिल वापसी ही घर वापसी है ।
यह आंदोलन जल – जंगल और जमीन को बचाने का आंदोलन है ।#FarmersProtest
— Rakesh Tikait (@RakeshTikaitBKU) November 11, 2021
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, ‘ਇਹ ਅੰਦੋਲਨ ਉਦੋਂ ਤੱਕ ਦੇਸ਼ ਭਰ ਵਿੱਚ ਜਾਰੀ ਰਹੇਗਾ ਜਦੋਂ ਤੱਕ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲਿਆ ਜਾਂਦਾ ਅਤੇ ਐਮਐਸਪੀ ‘ਤੇ ਗਾਰੰਟੀ ਕਾਨੂੰਨ ਨਹੀਂ ਬਣ ਜਾਂਦਾ। ਬਿੱਲ ਵਾਪਸੀ ਹੀ ਘਰ ਵਾਪਸੀ ਹੈ। ਇਹ ਅੰਦੋਲਨ ਪਾਣੀ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦਾ ਅੰਦੋਲਨ ਹੈ।”