[gtranslate]

ਐਕਟਰ ਰਾਜਪਾਲ ਯਾਦਵ ਦਾ ਘਰ ਜ਼ਬਤ, 5 ਕਰੋੜ ਦਾ ਕਰਜ਼ਾ ਨਾ ਮੋੜਨ ‘ਤੇ ਬੈਂਕ ਨੇ ਕੀਤੀ ਕਾਰਵਾਈ !

rajpal-yadav-shahjahanpur-property-seas

ਅਦਾਕਾਰ ਰਾਜਪਾਲ ਯਾਦਵ ਨੇ ਸਾਲ 2012 ਵਿੱਚ ਇੱਕ ਫਿਲਮ ਬਣਾਈ ਸੀ। ਨਾਮ ਸੀ ‘ਅਤਾ ਪਤਾ ਲਪਤਾ’। ਇਸ ਫਿਲਮ ਨੂੰ ਬਣਾਉਣ ਲਈ ਰਾਜਪਾਲ ਯਾਦਵ ਨੇ ਉਸ ਸਮੇਂ ਮੁੰਬਈ ‘ਚ ਮੌਜੂਦ ਸੈਂਟਰਲ ਬੈਂਕ ਆਫ ਇੰਡੀਆ ਬ੍ਰਾਂਚ ਤੋਂ ਕਰੀਬ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਪਰ ਰਾਜਪਾਲ ਅਜੇ ਤੱਕ ਬੈਂਕ ਦਾ ਕਰਜ਼ਾ ਨਹੀਂ ਮੋੜ ਸਕਿਆ ਹੈ, ਜਿਸ ਤੋਂ ਬਾਅਦ ਹੁਣ ਬੈਂਕ ਨੇ ਸ਼ਾਹਜਹਾਂਪੁਰ ਸਥਿਤ ਰਾਜਪਾਲ ਦੇ ਘਰ ਨੂੰ ਜ਼ਬਤ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਜੋ ਜਾਇਦਾਦ ਜ਼ਬਤ ਕੀਤੀ ਗਈ ਹੈ, ਉਸ ਦੀ ਕੀਮਤ ਕਰੋੜਾਂ ਦੀ ਹੈ। ਬੈਂਕ ਨੇ ਉੱਥੇ ਆਪਣਾ ਬੋਰਡ ਲਗਾ ਦਿੱਤਾ ਹੈ ਅਤੇ ਨੋਟਿਸ ਵਿੱਚ ਲਿਖਿਆ ਹੈ ਕਿ ਇਹ ਜਾਇਦਾਦ ਸੈਂਟਰਲ ਬੈਂਕ ਆਫ ਇੰਡੀਆ ਮੁੰਬਈ ਦੀ ਹੈ। ਇਸ ਦੇ ਨਾਲ ਹੀ ਬੈਨਰ ‘ਤੇ ਉਸ ਜਾਇਦਾਦ ਨੂੰ ਨਾ ਖਰੀਦਣ ਜਾਂ ਨਾ ਵੇਚਣ ਦਾ ਸੰਦੇਸ਼ ਵੀ ਲਿਖਿਆ ਗਿਆ ਹੈ। ਸੋਮਵਾਰ ਨੂੰ ਬੈਂਕ ਦੇ ਦੋ ਅਧਿਕਾਰੀਆਂ ਨੇ ਉੱਥੇ ਪਹੁੰਚ ਕੇ ਇਹ ਕਾਰਵਾਈ ਕੀਤੀ।

‘ਅਤਾ ਪਤਾ ਲਪਤਾ’ ਰਾਜਪਾਲ ਯਾਦਵ ਦੀ ਬਤੌਰ ਨਿਰਦੇਸ਼ਕ ਪਹਿਲੀ ਅਤੇ ਆਖ਼ਰੀ ਫ਼ਿਲਮ ਸੀ। ਰਾਜਪਾਲ ਦੀ ਪਤਨੀ ਰਾਧਾ ਯਾਦਵ ਇਸ ਫਿਲਮ ਦੀ ਨਿਰਮਾਤਾ ਸੀ। ਬਾਲੀਵੁੱਡ ਹੰਗਨਾ ਮੁਤਾਬਿਕ ਰਾਜਪਾਲ ਯਾਦਵ ਦੀ ਫਿਲਮ ਘਰੇਲੂ ਬਾਕਸ ਆਫਿਸ ‘ਤੇ ਸਿਰਫ 38 ਲੱਖ ਰੁਪਏ ਦਾ ਕਾਰੋਬਾਰ ਕਰ ਸਕੀ ਸੀ ਅਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਫਿਲਮ ‘ਚ ਰਾਜਪਾਲ ਯਾਦਵ ਤੋਂ ਇਲਾਵਾ ਵਿਨੋਦ ਅਚਾਰੀਆ, ਅਸਰਾਨੀ, ਅਮਿਤ ਬਹਿਲ, ਵਿਕਰਮ ਗੋਖਲੇ, ਮਨੋਜ ਜੋਸ਼ੀ, ਮੁਸਤਾਕ ਖਾਨ, ਰਜ਼ਾਕ ਖਾਨ, ਯੂਸਫ ਹੁਸੈਨ ਅਤੇ ਪੰਚਾਇਤ ਫੇਮ ਪੰਕਜ ਝਾਅ ਵੀ ਨਜ਼ਰ ਆਏ ਸਨ। ਇਸ ਨੂੰ ਸੰਜੇ ਕੁਮਾਰ, ਸੰਦੀਪ ਨਾਥ ਅਤੇ ਰਾਜਪਾਲ ਯਾਦਵ ਨੇ ਲਿਖਿਆ ਸੀ।

Likes:
0 0
Views:
251
Article Categories:
Entertainment

Leave a Reply

Your email address will not be published. Required fields are marked *