ਆਈਪੀਐਲ 2023 ਦਾ 56ਵਾਂ ਮੈਚ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗੋਰਡਨ ਵਿੱਚ ਖੇਡਿਆ ਗਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡੇ ਗਏ ਇਸ ਮੈਚ ‘ਚ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 149 ਦੌੜਾਂ ਬਣਾਈਆਂ ਸਨ। ਜਵਾਬ ‘ਚ ਰਾਜਸਥਾਨ ਨੇ 13.1 ਓਵਰਾਂ ‘ਚ 1 ਵਿਕਟ ਗੁਆ ਕੇ 151 ਦੌੜਾਂ ਬਣਾਈਆਂ ਅਤੇ ਮੈਚ 9 ਵਿਕਟਾਂ ਨਾਲ ਜਿੱਤ ਲਿਆ। ਇਹ ਰਾਜਸਥਾਨ ਦੀ ਇਸ ਸੀਜ਼ਨ ਦੀ ਛੇਵੀਂ ਜਿੱਤ ਹੈ। ਇਸ ਦੇ ਨਾਲ ਇਸ ਟੀਮ ਨੇ ਪਲੇਆਫ ‘ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਆਰਆਰ ਹੁਣ ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ।
150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਉਂਦੇ ਹੀ ਚੌਕੇ ਅਤੇ ਛੱਕੇ ਜੜੇ। ਨਿਤੀਸ਼ ਰਾਣਾ ਦੇ ਇਸ ਪਹਿਲੇ ਓਵਰ ਵਿੱਚ ਕੁੱਲ 26 ਦੌੜਾਂ ਬਣਾਈਆਂ । ਜੈਸਵਾਲ ਨੇ ਪਹਿਲੇ ਓਵਰ ‘ਚ 2 ਛੱਕੇ ਅਤੇ 3 ਚੌਕੇ ਲਗਾਏ। ਰਾਜਸਥਾਨ ਦੀ ਪਹਿਲੀ ਵਿਕਟ ਦੂਜੇ ਓਵਰ ਦੀ ਚੌਥੀ ਗੇਂਦ ‘ਤੇ ਡਿੱਗੀ। ਜੋਸ ਬਟਲਰ ਬਿਨਾਂ ਖਾਤਾ ਖੋਲ੍ਹੇ ਰਨ ਆਊਟ ਹੋ ਗਏ। ਹਾਲਾਂਕਿ ਯਸ਼ਸਵੀ ਦੂਜੇ ਸਿਰੇ ਤੋਂ ਬੱਲੇਬਾਜ਼ੀ ਕਰਦੇ ਰਹੇ। ਯਸ਼ਸਵੀ ਨੇ 13 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਯਸ਼ਸਵੀ ਨੇ ਕੇਐਲ ਰਾਹੁਲ ਦਾ ਰਿਕਾਰਡ ਤੋੜ ਦਿੱਤਾ ਹੈ। ਸੰਜੂ ਅਤੇ ਜੈਸਵਾਲ ਵਿਚਾਲੇ 121 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ। ਜੈਸਵਾਲ 98 ਅਤੇ ਸੰਜੂ ਨੇ 48 ਦੌੜਾਂ ਬਣਾ ਕੇ ਅਜੇਤੂ ਰਹੇ।zz