ਰਾਜਸਥਾਨ ਰਾਇਲਜ਼ ਨੇ ਆਖਰੀ ਲੀਗ ਮੈਚ ਤੱਕ ਆਈਪੀਐਲ 2023 ਦੇ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸੀਜ਼ਨ ਦੇ ਆਪਣੇ ਆਖਰੀ ਲੀਗ ਮੈਚ ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਰਾਜਸਥਾਨ ਰਾਇਲਜ਼ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਨਾਲ ਟੀਮ 14 ਅੰਕਾਂ ‘ਤੇ ਪਹੁੰਚ ਗਈ। ਪਰ ਉੱਥੇ ਹੀ ਟੂਰਨਾਮੈਂਟ ‘ਚ ਪੰਜਾਬ ਕਿੰਗਜ਼ ਦਾ ਸਫ਼ਰ ਸਮਾਪਤ ਹੋ ਗਿਆ ਹੈ।