ਪੰਜਾਬੀਆਂ ਦੇ ਲਈ ਇੱਕ ਮਾਣ ਖ਼ਬਰ ਸਾਹਮਣੇ ਆਈ ਹੈ। 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ਵਿੱਚ ਮੁੱਖ ਸਹਾਇਕ ਸਿਟੀ ਅਟਾਰਨੀ ਦੇ ਵਜੋਂ ਕੰਮ ਕਰਨ ਵਾਲੇ ਪਹਿਲੇ ਸਿੱਖ ਰਾਜ ਸਿੰਘ ਬਦੇਸ਼ਾ ਨੂੰ ਕੈਲੀਫੋਰਨੀਆ ਸੂਬੇ ਦੀ ਫਰਿਜਨੋ ਸਿਟੀ ਦੀ ਸੁਪੀਰੀਅਰ ਕੋਰਟ ਵਿੱਚ ਜੱਜ ਦੇ ਵੱਜੋਂ ਨਿਯੁਕਤ ਕੀਤਾ ਗਿਆ ਹੈ। ਰਾਜ ਸਿੰਘ ਬਦੇਸ਼ਾ ਨੇ 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ਵਿੱਚ ਚੀਫ ਅਸਿਸਟੈਂਟ ਸਿਟੀ ਦੇ ਅਟਾਰਨੀ ਵਜੋਂ ਸੇਵਾ ਨਿਭਾਈ ਹੈ ਅਤੇ ਉਹ 2012 ਤੋਂ ਉੱਥੇ ਹੀ ਕਈ ਅਹਿਮ ਭੂਮਿਕਾਵਾਂ ਨਿਭਾਂ ਰਹੇ ਹਨ। ਉਹ 2008 ਤੋਂ 2012 ਤੱਕ ਬੇਕਰ ਮੈਨੋਕ ਐਂਡ ਜੇਨਸਨ ਵਿੱਚ ਵੀ ਇੱਕ ਐਸੋਸੀਏਟ ਸਨ। ਇਸ ਖ਼ਬਰ ਤੋਂ ਬਾਅਦ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ।
