ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਜ ਕੁੰਦਰਾ ’ਤੇ ਅਸ਼ਲੀਲ ਫਿਲਮਾ ਬਣਾਉਣ ਅਤੇ ਉਹਨਾਂ ਨੂੰ ਕੁੱਝ ਐਪਸ ’ਤੇ ਦਿਖਾਉਣ ਦਾ ਆਰੋਪ ਲੱਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਉਹਨਾਂ ਨੂੰ ਮੁੱਖ ਆਰੋਪੀ ਬਣਾਇਆ ਹੈ। ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਮੰਗਲਵਾਰ ਦੁਪਹਿਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸਨੂੰ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਰਾਜ ਕੁੰਦਰਾ ਦੇ ਨਾਲ ਉਸ ਦੇ ਸਾਥੀ ਰਿਆਨ ਥਰਪ ਨੂੰ ਵੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਰਾਜ ਦੀ ਗ੍ਰਿਫਤਾਰੀ ਤੋਂ ਬਾਅਦ ਰਿਆਨ ਥਰਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੇ ਜਾਇਦਾਦ ਸੈੱਲ ਵਿੱਚ ਲੰਮੀ ਪੁੱਛ-ਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 2021 ਵਿੱਚ ਰਾਜ ਕੁੰਦਰਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜ਼ਿਕਰਯੋਗ ਹੈ ਕਿ ਫਰਵਰੀ ‘ਚ ਮੁੰਬਈ ਪੁਲਿਸ ਨੇ ਅਮੇਰਸ਼ ਕਾਮਤ ਨੂੰ ਅਸ਼ਲੀਲ ਰੈਕੇਟ ਚਲਾਉਣ ਦੇ ਮਾਮਲੇ’ ਚ ਗ੍ਰਿਫਤਾਰ ਕੀਤਾ ਸੀ। ਉਮੇਸ਼ ਕਾਮਤ ਇਸ ਤੋਂ ਪਹਿਲਾਂ ਕੁੰਦਰਾ ਦੀ ਕੰਪਨੀ ‘ਚ ਕੰਮ ਕਰ ਚੁੱਕਾ ਸੀ। ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਹੈ ਕਿ ਰਾਜ ਕੁੰਦਰਾ ਇਸ ਸਾਰੇ ਮਾਮਲੇ ਦਾ ਮਾਸਟਰ ਮਾਇੰਡ ਹੈ। ਰਾਜ ਕੁੰਦਰਾ ਅਤੇ ਬ੍ਰਿਟੇਨ ‘ਚ ਰਹਿੰਦੇ ਉਸ ਦੇ ਭਰਾ ਨੇ ਕੇਨਰੀਨ ਨਾਮ ਦੀ ਇੱਕ ਕੰਪਨੀ ਬਣਾਈ ਹੈ। ਜਿਸ ‘ਤੇ ਅਸ਼ਲੀਲ ਫਿਲਮਾਂ ਦਿਖਾਈਆਂ ਜਾਂਦੀਆਂ ਹਨ। ਫਿਲਮਾਂ ਦੇ ਵਿਡੀਓਜ਼ ਦੀ ਸ਼ੂਟਿੰਗ ਭਾਰਤ ਵਿੱਚ ਕੀਤੀ ਗਈ ਸੀ ਅਤੇ ਟਰਾਂਸਫਰ ਦੇ ਜ਼ਰੀਏ ਵਿਦੇਸ਼ ਭੇਜੀ ਗਈ ਸੀ।