ਅਮਰੀਕਾ ਅਤੇ ਆਇਰਲੈਂਡ ਵਿਚਾਲੇ ਫਲੋਰੀਡਾ ਵਿੱਚ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਮੈਚ ਸ਼ੁਰੂ ਹੋਣ ਲਈ ਕਰੀਬ ਸਾਢੇ ਤਿੰਨ ਘੰਟੇ ਦਾ ਇੰਤਜ਼ਾਰ ਕੀਤਾ ਗਿਆ ਪਰ ਖਰਾਬ ਆਊਟਫੀਲਡ ਅਤੇ ਮੀਂਹ ਕਾਰਨ ਮੈਚ ਬਿਨਾਂ ਟਾਸ ਦੇ ਰੱਦ ਕਰ ਦਿੱਤਾ ਗਿਆ। ਅਜਿਹੇ ‘ਚ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਅਤੇ ਅਮਰੀਕਾ ਪੰਜ ਅੰਕ ਲੈ ਕੇ ਸੁਪਰ-8 ‘ਚ ਪ੍ਰਵੇਸ਼ ਕਰ ਗਿਆ। ਜਦਕਿ ਪਾਕਿਸਤਾਨ ਦੀ ਟੀਮ ਸੁਪਰ-8 ਦੀ ਦੌੜ ਤੋਂ ਬਾਹਰ ਹੋ ਗਈ ਹੈ।
ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਸੱਤਵੀਂ ਵਾਰ ਹੈ ਜਦੋਂ ਕੋਈ ਸਹਿਯੋਗੀ ਦੇਸ਼ ਸੁਪਰ-8 ਵਿੱਚ ਪਹੁੰਚਿਆ ਹੈ। ਇਸ ਤੋਂ ਪਹਿਲਾਂ 2009 ਵਿੱਚ ਆਇਰਲੈਂਡ, 2014 ਵਿੱਚ ਨੀਦਰਲੈਂਡ, 2016 ਵਿੱਚ ਅਫਗਾਨਿਸਤਾਨ, 2021 ਵਿੱਚ ਨਾਮੀਬੀਆ, 2021 ਵਿੱਚ ਸਕਾਟਲੈਂਡ ਅਤੇ 2022 ਵਿੱਚ ਨੀਦਰਲੈਂਡ ਸੁਪਰ-8 ਵਿੱਚ ਪਹੁੰਚ ਚੁੱਕਾ ਹੈ।