ਪੰਜਾਬ ‘ਚ ਸ਼ੁੱਕਰਵਾਰ ਤੋਂ ਮੌਸਮ ਕਾਫੀ ਬਦਲ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ। ਪੇਂਡੂ ਖੇਤਰਾਂ ਵਿੱਚ ਭਾਰੀ ਗੜੇਮਾਰੀ ਹੋਈ ਹੈ। ਇੰਨ੍ਹਾਂ ਹੀ ਨਹੀਂ ਸਿਵੀਆਂ ਰੋਡ ‘ਤੇ ਗੜੇਮਾਰੀ ਕਾਰਨ ਕਈ ਕਾਰਾਂ ਦੇ ਸ਼ੀਸ਼ੇ ਵੀ ਟੁੱਟ ਗਏ। ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ। ਇਸ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਆਰੇਂਜ ਅਲਰਟ ਜਾਰੀ ਕੀਤਾ ਸੀ। ਸ਼ੁੱਕਰਵਾਰ ਨੂੰ ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ ਨੌਂ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ (ਆਮ ਨਾਲੋਂ 2.2 ਡਿਗਰੀ ਘੱਟ), ਲੁਧਿਆਣਾ ਦਾ 24.7 ਡਿਗਰੀ, ਪਟਿਆਲਾ ਦਾ 23.4 ਡਿਗਰੀ (ਆਮ ਨਾਲੋਂ 0.4 ਡਿਗਰੀ ਘੱਟ), ਪਠਾਨਕੋਟ ਦਾ 19.6 ਡਿਗਰੀ, ਬਠਿੰਡਾ ਦਾ 23.4 ਡਿਗਰੀ (ਆਮ ਨਾਲੋਂ 0.7 ਡਿਗਰੀ ਘੱਟ) ਅਤੇ ਜਲੰਧਰ ਦਾ 22.2 ਡਿਗਰੀ ਰਿਕਾਰਡ ਕੀਤਾ ਗਿਆ।
ਜਦੋਂ ਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 3.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 14.8 ਡਿਗਰੀ, ਲੁਧਿਆਣਾ ਦਾ 15.4, ਪਟਿਆਲਾ ਦਾ 12.8 ਡਿਗਰੀ, ਪਠਾਨਕੋਟ ਦਾ 14.5 ਡਿਗਰੀ, ਬਠਿੰਡਾ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 0.5 ਡਿਗਰੀ ਘੱਟ ਰਿਹਾ। ਇਸ ਤੋਂ ਇਲਾਵਾ ਜਲੰਧਰ ਵਿੱਚ 13.5 ਡਿਗਰੀ ਅਤੇ ਫ਼ਿਰੋਜ਼ਪੁਰ ਵਿੱਚ 14.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।