ਪਾਕਿਸਤਾਨ ਤੋਂ ਇੱਕ ਅਨੌਖਾ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਕਿਸਤਾਨ ਰੇਲਵੇ ਦੇ ਡਰਾਈਵਰ ਨੇ ਦਹੀਂ ਲੈਣ ਲਈ ਰੇਲ ਗੱਡੀ ਰਸਤੇ ਵਿੱਚ ਹੀ ਰੋਕ ਦਿੱਤੀ। ਇੱਕ ਖਬਰ ਮੁਤਾਬਿਕ ਪਾਕਿਸਤਾਨ ਦੇ ਰੇਲ ਮੰਤਰੀ ਆਜ਼ਮ ਖਾਨ ਸਵਾਤੀ ਨੇ ਕਾਹਨਾ ਰੇਲਵੇ ਸਟੇਸ਼ਨ ਨੇੜੇ ਦਹੀਂ ਖਰੀਦਣ ਲਈ ਰਸਤੇ ‘ਚ ਟਰੇਨ ਨੂੰ ਰੋਕਣ ਵਾਲੇ ਡਰਾਈਵਰ ਅਤੇ ਉਸ ਦੇ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਹੈ।
ਮੰਤਰੀ ਨੇ ਇੱਕ ਬਿਆਨ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ, “ਮੈਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕਰਾਂਗਾ ਅਤੇ ਕਿਸੇ ਨੂੰ ਵੀ ਨਿੱਜੀ ਵਰਤੋਂ ਲਈ ਰਾਸ਼ਟਰੀ ਸੰਪੱਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗਾ।” ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਤੇ ਕਾਰਵਾਈ ਕੀਤੀ, ਜਿਸ ਵਿੱਚ ਟਰੇਨ ਡਰਾਈਵਰ ਨੂੰ ਇੱਕ ਦੁਕਾਨ ਤੋਂ ਦਹੀਂ ਖਰੀਦਦੇ ਹੋਏ ਅਤੇ ਟਰੇਨ ਨੂੰ ਰੋਕਦੇ ਹੋਏ ਦਿਖਾਇਆ ਗਿਆ ਹੈ।